FacebookTwitterg+Mail

ਫਿਲਮਾਂ ਦਾ ਇਹ ਵਿਲੇਨ ਅਸਲ ਜ਼ਿੰਦਗੀ 'ਚ ਹੈ ਗਰੀਬਾਂ ਤੇ ਜ਼ਰੂਰਤਮੰਦਾਂ ਦਾ ਮਸੀਹਾ

prakash raj
28 June, 2017 04:01:18 PM

ਮੁੰਬਈ— ਫਿਲਮਾਂ 'ਚ ਇਹ ਵਿਲੇਨ ਆਪਣੇ ਘਟੀਆ ਕੰਮਾਂ ਕਾਰਨ ਦਰਸ਼ਕਾਂ 'ਚ ਨਫਰਤ ਪੈਦਾ ਕਰਦਾ ਹੈ ਪਰ ਅਸਲ ਜ਼ਿੰਦਗੀ 'ਚ ਹੀਰੋ ਹੈ। ਦੱਖਣ ਭਾਰਤੀ ਫਿਲਮਾਂ ਦੇ ਇਹ ਵੱਡੇ ਸਟਾਰ ਹਨ। ਜੇਕਰ ਕਿਹਾ ਜਾਵੇ ਤਾਂ ਅੱਜ ਦੀ ਤਰੀਕ 'ਚ ਬਾਲੀਵੁੱਡ ਦੀਆਂ ਫਿਲਮਾਂ ਵੀ ਇਨ੍ਹਾਂ ਦੀ ਅਦਾਕਾਰੀ ਦੀ ਮੁਥਾਜ ਹੈ। ਮੌਜੂਦਾ ਸਮੇਂ 'ਚ ਇਨ੍ਹਾਂ ਤੋਂ ਵਧੀਆ ਵਿਲੇਨ ਦੂਰ-ਦੂਰ ਤਕ ਨਜ਼ਰ ਨਹੀਂ ਆਉਂਦਾ।
Punjabi Bollywood Tadka
ਇਹ ਵਿਲੇਨ ਹਨ ਪ੍ਰਕਾਸ਼ ਰਾਜ। ਅਭਿਨੇਤਾ ਪ੍ਰਕਾਸ਼ ਰਾਜ ਅਸਲ ਜ਼ਿੰਦਗੀ 'ਚ ਬੇਸਹਾਰਿਆਂ ਦਾ ਸਹਾਰਾ ਤੇ ਜ਼ਰੂਰਤਮੰਦਾਂ ਦੇ ਮਸੀਹਾ ਹਨ। ਪ੍ਰਕਾਸ਼ ਨੇ ਈਦ ਮੌਕੇ ਇਕ ਜ਼ਰੂਰਤਮੰਦ ਮੁਸਲਿਮ ਪਰਿਵਾਰ ਨੂੰ ਇਕ ਘਰ ਤੋਹਫੇ 'ਚ ਦਿੱਤਾ। ਪ੍ਰਕਾਸ਼ ਨੇ ਖੁਦ ਟਵੀਟ ਕਰਕੇ ਇਸ ਵਧੀਆ ਕੰਮ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਪ੍ਰਕਾਸ਼ ਨੇ ਤੇਲੰਗਾਨਾ ਦੇ ਮਹਿਬੂਬ ਨਗਰ ਜ਼ਿਲੇ ਦੇ ਕੋਂਡਾਰੇਡੀਪੱਲੀ ਪਿੰਡ ਦੇ ਛੋਟੇ ਮਿਆਂ ਦੇ ਪਰਿਵਾਰ ਨੂੰ ਇਕ ਘਰ ਬਤੌਰ ਈਦੀ ਦਿੱਤਾ।
Punjabi Bollywood Tadka
ਟਵੀਟ 'ਚ ਪ੍ਰਕਾਸ਼ ਰਾਜ ਨੇ ਲਿਖਿਆ, 'ਪ੍ਰਕਾਸ਼ ਰਾਜ ਫਾਊਂਡੇਸ਼ਨ ਵਲੋਂ ਬਣਾਏ ਗਏ ਘਰ ਨੂੰ ਕੋਂਡਾਰੇਡੀਪੱਲੀ ਪਿੰਡ ਦੇ ਪਰਿਵਾਰ ਨੂੰ ਦੇ ਕੇ ਰਮਜ਼ਾਨ ਦੀ ਖੁਸ਼ੀ ਮਨਾਈ, ਜ਼ਿੰਦਗੀ 'ਚ ਦੇਣ ਦਾ ਸੁੱਖ ਮੁੜ ਤੋਂ ਆ ਗਿਆ।' ਦੱਸਣਯੋਗ ਹੈ ਕਿ ਪ੍ਰਕਾਸ਼ ਰਾਜ ਨੇ ਇਸ ਪਿੰਡ ਨੂੰ ਗੋਦ ਲਿਆ ਹੈ ਤੇ ਪਿਛਲੇ ਕੁਝ ਮਹੀਨਿਆਂ 'ਚ ਉਹ ਇਸ ਪਿੰਡ ਲਈ ਕਾਫੀ ਕੁਝ ਕਰ ਚੁੱਕੇ ਹਨ। ਪ੍ਰਕਾਸ਼ ਰਾਜ ਫਾਊਂਡੇਸ਼ਨ ਗਰੀਬਾਂ ਲਈ ਨਵੇਂ ਘਰ ਬਣਾਉਂਦੀ ਹੈ।
Punjabi Bollywood Tadka


Tags: Prakash Raj Villain Eid House Gift Poor Family Twitter ਪ੍ਰਕਾਸ਼ ਰਾਜ ਵਿਲੇਨ