FacebookTwitterg+Mail

Death Anniversary: ਕਦੇ ਜਮਸ਼ੇਦਪੁਰ ਘਰ 'ਚ ਰਹਿੰਦੀ ਸੀ 'ਬਾਲਿਕਾ ਵਧੂ' ਦੀ ਇਹ ਅਭਿਨੇਤਰੀ, ਅੱਜ ਹੈ ਪਹਿਲੀ ਬਰਸ

    1/8
01 April, 2017 03:51:51 PM
ਜਮਸ਼ੇਦਪੁਰ— 'ਬਾਲਿਕਾ ਵਧੂ' ਫੇਮ ਪ੍ਰਤੀਊਸ਼ਾ ਬੈਨਰਜ਼ੀ ਦੀ ਮੌਤ ਨੂੰ ਇੱਕ ਸਾਲ ਹੋ ਚੁੱਕਾ ਹੈ। 1 ਅਪ੍ਰੈਲ 2016 ਨੂੰ ਉਹ ਆਪਣੇ ਮੁੰਬਈ ਸਥਿਤ ਫਲੈਟ 'ਚ ਸੀਲਿੰਗ ਪੱਖੇ ਨਾਲ ਲਟਕੀ ਮਿਲੀ ਸੀ। ਉਸ ਦੀ ਪਹਿਲੀ ਬਰਸੀ ਉਸ ਦੇ ਜਮਸ਼ੇਦਪੁਰ ਘਰ 'ਚ ਰੱਖੀ ਗਈ ਸੀ। ਉਸ ਦੀ ਦਾਦੀ ਨੇ ਉਸ ਦਾ ਸਾਰਾ ਸਮਾਨ ਸੰਭਾਲ ਕੇ ਰੱਖਿਆ ਹੋਇਆ ਹੈ। ਜਮਸ਼ੇਦਪੁਰ ਦੇ ਇਸ ਘਰ 'ਚ ਪ੍ਰਤੀਊਸ਼ਾ ਦਾ ਵੀ ਇੱਕ ਕਮਰਾ ਹੈ। ਇਸ ਕਮਰੇ 'ਚ ਅੱਜ ਵੀ ਉਸ ਦਾ ਸਮਾਨ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਕਮਰੇ ਨੂੰ ਹੁਣ ਜ਼ਿਆਦਾਤਰ ਬੰਦ ਹੀ ਰੱਖਿਆ ਜਾਂਦਾ ਹੈ। ਇਸ ਕਮਰੇ ਦੀ ਸਫਾਈ ਲਈ ਹੈ ਕਦੇ-ਕਦੇ ਖੋਲਿਆ ਜਾਂਦਾ ਹੈ।
ਦਾਦੀ ਨੂੰ ਲੱਗਦਾ ਹੈ ਵਾਪਸ ਆਵੇਗੀ ਉਸ ਦੀ ਬੇਟੀ...
ਜਮਸ਼ੇਦਪੁਰ ਦੇ ਸੋਨਾਰੀ 'ਚ ਮੌਜੂਦ ਇਸ ਘਰ ਦੀ ਦੇਖਭਾਲ ਪ੍ਰਤੀਊਸ਼ਾ ਦੀ ਦਾਦੀ ਝਰਨਾ ਬੈਨਕਜ਼ੀ ਕਰ ਰਹੀ ਹੈ। ਦਾਦੀ ਦਾ ਕਹਿਣਾ ਹੈ ਕਿ, 'ਮੈਨੂੰ ਹੁਣ ਵੀ ਯਾਕੀਨ ਨਹੀਂ ਹੁੰਦਾ ਹੈ, ਕਿ ਮੇਰੀ ਬੇਟੀ ਸਾਡੇ 'ਚ ਨਹੀਂ ਰਹੀ ਹੈ। ਉਹ ਇੱਕ ਦਿਨ ਵਾਪਸ ਆਵੇਗੀ।'
ਮੌਤ ਤੋਂ ਦੋ ਦਿਨ ਪਹਿਲਾਂ ਆਇਆ ਸੀ ਪ੍ਰਤੀਊਸ਼ਾ ਦਾ ਫੋਨ...
ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਪ੍ਰਤੀਊਸ਼ਾ ਦੀ ਦਾਦੀ ਨੇ ਦੱਸਿਆ, 'ਮੌਤ ਤੋਂ 2 ਦਿਨ ਪਹਿਲਾਂ ਹੀ ਪ੍ਰਤੀਊਸ਼ਾ ਦਾ ਫੋਨ ਆਇਆ ਸੀ। ਮੈਂ ਉਸ ਨੂੰ ਕਿਹਾ ਸੀ ਤੂੰ ਹਮੇਸ਼ਾ ਲਈ ਮੁੰਬਈ ਛੱਡ ਕੇ ਸਾਡੇ ਕੋਲ ਆ ਜਾ।'
ਪਿਆਰ ਨਾਲ ਟੀਟੂ ਕਹਿ ਕੇ ਹਲਾਉਂਦੀ ਸੀ ਦਾਦੀ...
ਦਾਦੀ ਝਰਨਾ ਬੈਨਰਜ਼ੀ ਆਪਣੀ ਪੋਤੀ ਪ੍ਰਤੀਊਸ਼ਾ ਨੂੰ ਪਿਆਰ ਨਾਲ ਟੀਟੂ ਕਹਿ ਕੇ ਬੁਲਾਉਂਦੀ ਸੀ। ਉਹ ਕਦੇ ਨਹੀਂ ਚਾਹੁੰਦੀ ਸੀ ਕਿ ਪ੍ਰਤੀਊਸ਼ਾ ਕੰਮ ਲਈ ਕਦੇ ਵੀ ਜਮਸ਼ੇਦਪੁਰ ਛੱਡ ਕੇ ਜਾਵੇ।'
ਪ੍ਰਤੀਊਸ਼ਾ ਦੇ ਕੋਲ ਹੈ ਪੈਸਾ, ਜੋ ਇਨਸਾਫ 'ਤੇ ਬਾਰੀ ਪੈ ਰਿਹਾ...
ਦਾਦੀ ਨੇ ਦੱਸਿਆ, 'ਪ੍ਰਥੀਊਸ਼ਾ ਗਲਤ ਲੜਕੇ ਨੂੰ ਡੇਟ ਕਰ ਰਹੀ ਸੀ। ਰਾਹੁਲ ਰਾਜ ਸਿੰਘ ਨੇ ਮੇਰੀ ਬੱਚੀ ਨੂੰ ਮਾਰਿਆ ਹੈ। ਈਮਾਨਦਾਰੀ ਨਾਲ ਕਿਹਾ ਤਾਂ ਮੇਰਾ ਕਾਨੂੰਨ ਤੋਂ ਵਿਸ਼ਵਾਸ ਉੱਠ ਗਿਆ ਹੈ। ਪ੍ਰਤੀਊਸ਼ਾ ਦੇ ਮਾਤਾ-ਪਿਤਾ ਇਨਸਾਫ ਲਈ ਲੜ ਰਹੇ ਹਨ ਪਰ ਰਾਹੁਲ ਕੋਲ ਬਹੁਤ ਪੈਸਾ ਹੈ, ਜੋ ਇਨਸਾਫ 'ਤੇ ਭਾਰੀ ਪੈ ਰਿਹਾ ਹੈ। ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦੀ ਹਾਂ ਕਿ ਕਦੇ ਵੀ ਕੋਈ ਹੋਰ ਲੜਕੀ ਦੀ ਜ਼ਿੰਦਗੀ 'ਚ ਅਜਿਹਾ ਵਿਅਕਤੀ ਨਾ ਆਵੇ।'

Tags: Pratyusha Banerjeedeath anniversaryBalika Vadhuਪ੍ਰਤੀਊਸ਼ਾ ਬੈਨਰਜ਼ੀਬਾਲਿਕਾ ਵਧੂ