ਮੁੰਬਈ(ਬਿਊਰੋ)— ਅੱਖਾਂ ਦੀਆਂ ਅਦਾਵਾਂ ਨਾਲ ਰਾਤੋਂ-ਰਾਤ ਇੰਟਰਨੈੱਟ ਦੇ ਮਸ਼ਹੂਰ ਹੋਈ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਹਾਲ ਹੀ 'ਚ ਉਸ ਨੇ ਇਕ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਸ ਨੇ ਪਿੰਕ ਕਰਲ ਦੀ ਡਰੈੱਸ ਪਾਈ ਹੋਈ ਹੈ। ਇਹ ਫੋਟੋਸ਼ੂਟ ਉਸ ਨੇ ਇਕ 'ਕਲੋਦਿੰਗ ਬ੍ਰਾਂਡ' ਲਈ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਬਾਲੀਵੁੱਡ 'ਚ ਕਰ ਸਕਦੀ ਹੈ ਡੈਬਿਊ ਪ੍ਰਿਆ ਪ੍ਰਕਾਸ਼ ਪ੍ਰਿਆ ਪ੍ਰਕਾਸ਼ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਉਹ ਜਲਦ ਹੀ ਰਣਵੀਰ ਸਿੰਘ ਨਾਲ ਫਿਲਮ 'ਸਿੰਬਾ' ਨਾਲ ਬਾਲੀਵੁੱਡ ਡੈਬਿਊ ਕਰ ਸਕਦੀ ਹੈ। ਹਾਲਾਂਕਿ ਅਜੇ ਤੱਕ ਇਸ ਦਾ ਆਧਿਕਾਰਿਤ ਐਲਾਨ ਨਹੀਂ ਹੋਇਆ।
ਪ੍ਰਿਆ ਦੀ ਡੈਬਿਊ ਮਲਿਆਲਮ ਫਿਲਮ 'Oru Adaar Love' ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਪਹਿਲਾਂ ਇਹ ਫਿਲਮ 3 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ। ਹਾਲਾਂਕਿ ਕਿਸੇ ਵਜ੍ਹਾ ਕਰਕੇ ਇਸ ਦੀ ਰਿਲੀਜ਼ਿੰਗ ਡੇਟ ਟਾਲ ਦਿੱਤੀ ਗਈ ਹੈ। ਹੁਣ ਇਹ ਫਿਲਮ 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਿਰਫ 18 ਸਾਲ ਦੀ ਹੈ ਪ੍ਰਿਆ ਪ੍ਰਕਾਸ਼ ਪ੍ਰਿਆ ਪ੍ਰਕਾਸ਼ ਅਜੇ ਸਿਰਫ 18 ਸਾਲ ਦੀ ਹੈ। ਉਸ ਦੀ ਮਾਂ ਪ੍ਰੀਥਾ ਦੀ ਮੰਨੀਏ ਤਾਂ ਅਜੇ ਤੱਕ ਉਹ ਸਿਰਫ ਇਕ ਰੈਂਪ ਸ਼ੋਅ 'ਚ ਨਜ਼ਰ ਆਈ ਹੈ ਤੇ ਇਸ ਤੋਂ ਇਲਾਵਾ ਹਾਲ ਹੀ 'ਚ ਉਸ ਨੇ ਇਕ ਫੋਟੋਸ਼ੂਟ ਕਰਵਾਇਆ ਹੈ।