FacebookTwitterg+Mail

ਪ੍ਰਿੰਸ-ਯੁਵਿਕਾ ਨੇ ਪਿਛਲੇ ਸਾਲ ਕੀਤੀ ਮੰਗਣੀ? ਸਾਹਮਣੇ ਆਈ ਵੀਡੀਓ

prince narulayuvika chaudharyinstagram
09 January, 2018 06:20:02 PM

ਮੁੰਬਈ(ਬਿਊਰੋ)— 'ਬਿੱਗ ਬੌਸ 9' ਦੇ ਜੇਤੂ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦਾ ਰਿਸ਼ਤਾ ਦਿਨ ਪ੍ਰਤੀਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਅਜੇ ਵੀ ਇਸ ਦੁਵੀਧਾ 'ਚ ਹਨ ਕਿ ਆਖਿਰ ਦੋਵੇਂ ਆਪਣੇ ਰਿਸ਼ਤੇ ਦੀ ਗੱਡੀ ਨੂੰ ਅੱਗੇ ਵਧਾਉਣਗੇ ਵੀ ਜਾਂ ਨਹੀਂ? ਉਂਝ ਪ੍ਰਿੰਸ ਨੇ ਬਿੱਗ ਬੌਸ ਦੇ ਨਵੇਂ ਸੀਜ਼ਨ ਦੌਰਾਨ ਹੀ ਯੁਵਿਕਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਸੀ ਤੇ ਉਸੇ ਸਮੇਂ ਤੋਂ ਪਿਆਰ ਦੇ ਇਹ ਦੋਵੇਂ ਪੰਛੀ ਇੱਕਠੇ ਹਨ। ਕਾਫੀ ਲੰਬੇ ਸਮੇਂ ਤੱਕ ਇਨ੍ਹਾਂ ਦੀ ਮੰਗਣੀ ਦੀਆਂ ਖਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸਨ।

ਜੀ ਹਾਂ ਅਜਿਹੀ ਹੀ ਇਹ ਰਿਪੋਰਟ ਸਾਹਮਣੇ ਆਈ ਸੀ ਕਿ ਪਿਛਲੇ ਸਾਲ ਵੈਲੇਨਟਾਈਂਸ ਡੇ ਦੇ ਮੌਕੇ 'ਤੇ ਦੋਹਾਂ ਨੇ ਗੁੱਪ-ਚੁੱਪ ਤਰੀਕੇ ਨਾਲ ਮੰਗਣੀ ਕਰ ਲਈ ਸੀ ਹਾਲਾਂਕਿ ਇਸ ਖਬਰ 'ਤੇ ਦੋਹਾਂ ਨੇ ਆਪਣੀ ਚੁੱਪ ਵੱਟੀ ਹੋਈ ਹੈ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇਨ੍ਹਾਂ ਦੇ ਪ੍ਰਸ਼ੰਸਕਾਂ ਖੁਸ਼ ਹੋ ਜਾਣਗੇ। ਇਸ ਵੀਡੀਓ 'ਚ ਯੁਵਿਕਾ-ਪ੍ਰਿੰਸ ਨੂੰ ਵਾਰ-ਵਾਰ ਉਂਗਲੀ ਦਿਖਾਉਣ ਲਈ ਕਿਹਾ ਜਾ ਰਿਹਾ ਹੈ? ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਪਿਛਲੇ ਵੈਲੇਟਾਈਨ ਡੇਅ 'ਤੇ ਕੀ ਹੋਇਆ ਸੀ? ਯੁਵਿਕਾ ਇਹ ਗੱਲ ਸੁਣ ਕੇ ਖੂਬ ਸ਼ਰਮਾਉਂਦੀ ਹੈ ਤੇ ਦੂਜੇ ਪਾਸੇ ਪ੍ਰਿੰਸ ਦਾ ਵੀ ਇਹੀ ਹਾਲ ਹੈ।


Tags: Prince NarulaYuvika ChaudharyInstagramEngagementBigg Boss 9ਬਿੱਗ ਬੌਸ 9