FacebookTwitterg+Mail

ਸੁਪਰੀਮ ਕੋਰਟ ਨੇ ਦਿੱਤੀ ਪ੍ਰਿਆ ਪ੍ਰਕਾਸ਼ ਨੂੰ ਰਾਹਤ, ਅਪਰਾਧਿਕ ਕੇਸ 'ਤੇ ਲਗਾਈ ਰੋਕ

priya prakash
21 February, 2018 02:05:31 PM

ਮੁੰਬਈ (ਬਿਊਰੋ)— ਰਾਤੋਂ-ਰਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀ ਪ੍ਰਿਆ ਪ੍ਰਕਾਸ਼ ਵਾਰੀਅਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਹੈਦਰਾਬਾਦ ਤੇ ਮੁੰਬਈ 'ਚ ਦਰਜ ਅਪਰਾਧਿਕ ਕੇਸ 'ਤੇ ਰੋਕ ਲਗਾ ਦਿੱਤੀ ਹੈ। ਨਾਲ ਹੀ ਸੁਪਰੀਮ ਕੋਰਟ ਨੇ ਤੇਲੰਗਾਨਾ, ਮਹਾਰਾਸ਼ਟਰਾ ਤੇ ਸ਼ਿਕਾਇਤਕਰਤਾਵਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਦੱਸਣਯੋਗ ਹੈ ਕਿ ਪ੍ਰਿਆ ਪ੍ਰਕਾਸ਼ ਵਾਰੀਅਰ ਨੇ ਪਟੀਸ਼ਨ ਦਰਜ ਕਰਕੇ ਆਪਣੇ ਖਿਲਾਫ ਦਰਜ ਹੋਏ ਅਪਰਾਧਿਕ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਪਟੀਸ਼ਨ 'ਚ ਫਿਲਮ ਦੇ ਨਿਰਦੇਸ਼ਕ ਵੀ ਸਹਿ-ਪਟੀਸ਼ਨਕਰਤਾ ਹਨ।
ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਮਲਿਆਲਮ ਫਿਲਮ 'ਓਰੂ ਅਦਾਰ ਲਵ' ਦੇ ਗੀਤ 'ਮਨੀਕਿਆ ਮਲਾਰਿਆ ਪੂਵੀ' 'ਤੇ ਉਠਿਆ ਵਿਵਾਦ ਬੇਮਤਲਬ ਹੈ। ਇਹ ਮਾਲਾਬਾਰ ਖੇਤਰ ਦੇ ਮੁਸਲਮਾਨਾਂ ਦਾ ਇਕ ਲੋਕ ਗੀਤ ਹੈ। ਇਸ 'ਚ ਪੈਗੰਬਰ ਮੁਹੰਮਦ ਤੇ ਉਨ੍ਹਾਂ ਦੀ ਪਤਨੀ ਖਦੀਜਾ ਦੇ ਪ੍ਰੇਮ ਦੀ ਤਾਰੀਫ ਕੀਤੀ ਗਈ ਹੈ। ਪਟੀਸ਼ਨ ਮੁਤਾਬਕ ਗੀਤ 1978 'ਚ ਕਵੀ ਪੀ. ਐੱਮ. ਏ. ਜ਼ੱਬਾਰ ਨੇ ਲਿਖਿਆ ਸੀ। 40 ਸਾਲਾਂ ਤੋਂ ਕੇਰਲ ਦੇ ਮੁਸਲਮਾਨ ਇਸ ਗੀਤ ਨੂੰ ਖੁਸ਼ੀ-ਖੁਸ਼ੀ ਗਾਉਂਦੇ ਹਨ। ਸਾਰਾ ਮਸਲਾ ਗੈਰ ਮਲਿਆਲਮ ਭਾਸ਼ੀ ਲੋਕਾਂ ਦੀ ਸਮਝ ਦਾ ਹੈ। ਉਨ੍ਹਾਂ ਨੇ ਗੀਤ ਦਾ ਗਲਤ ਅਰਥ ਲਗਾਇਆ ਤੇ ਕੇਸ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ।


Tags: Priya Prakash Varrier Supreme Court Oru Adaar Love ਪ੍ਰਿਆ ਪ੍ਰਕਾਸ਼ ਵਾਰੀਅਰ ਸੁਪਰੀਮ ਕੋਰਟ

Edited By

Rahul Singh

Rahul Singh is News Editor at Jagbani.