FacebookTwitterg+Mail

ਚੰਦ ਪਲਾਂ 'ਚ ਪੂਰੇ ਇੰਡੀਆ ਦੀ ਧੜਕਨ ਬਣੀ ਪ੍ਰਿਆ ਪ੍ਰਕਾਸ਼ 'ਤੇ FIR ਦਰਜ, ਵਜ੍ਹਾ ਕਰੇਗੀ ਹੈਰਾਨ

priya prakash varrier
14 February, 2018 03:38:05 PM

ਮੁੰਬਈ(ਬਿਊਰੋ)— ਰਾਤੋਂ-ਰਾਤ ਛੋਟੇ ਜਿਹੇ ਵੀਡੀਓ ਨਾਲ ਮਸ਼ਹੂਰ ਹੋਣ ਵਾਲੀ ਪ੍ਰਿਆ ਪ੍ਰਕਾਸ਼ 'ਤੇ ਇਕ ਮੁਸੀਬਤ ਆ ਗਈ ਹੈ। ਹੈਦਰਾਬਾਦ ਦੇ ਮੁਸਲਿਮ ਨੌਜਵਾਨਾਂ ਨੇ ਪ੍ਰਿਆ ਪ੍ਰਕਾਸ਼ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਫਿਲਮ ਮੇਕਰ ਉਮਰ ਲੂਲੂ ਤੇ ਪ੍ਰਿਆ ਪ੍ਰਕਾਸ਼ 'ਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਸ਼ਿਕਾਇਤ ਮੁਤਾਬਕ 'Manikya Malaraya Poov' ਗੀਤ ਨੂੰ ਅੰਗਰੇਜ਼ੀ 'ਚ ਅਨੁਵਾਦ ਕਰੋਗੇ ਤਾਂ ਮੁਸਲਮਾਨਾਂ ਦੇ ਪੈਗੰਬਰ ਦੀ ਬੇਇੱਜਤੀ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ।

ਦੱਸ ਦੇਈਏ ਕਿ ਦੋ ਦਿਨ ਪਹਿਲਾਂ ਪ੍ਰਿਆ ਪ੍ਰਕਾਸ਼ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਅੱਖ ਮਾਰਦੀ ਨਜ਼ਰ ਆ ਰਹੀ ਸੀ। ਪ੍ਰਿਆ ਪ੍ਰਕਾਸ਼ ਦਾ ਇਹ ਵੀਡੀਓ ਇੰਨਾ ਜ਼ਿਆਦਾ ਵਾਇਰਲ ਹੋਇਆ ਕਿ ਉਹ ਰਾਤੋਂ-ਰਾਤ ਪੂਰੇ ਇੰਡੀਆ ਦੀ ਧੜਕਨ ਬਣ ਗਈ। ਹੈਦਰਾਬਾਦ ਦੇ ਇਕ ਸ਼ਖਸ ਨੇ ਫੇਸਬੁੱਕ ਲਾਈਵ 'ਤੇ ਦੱਸਿਆ ਕਿ ਲੜਕੀ ਦੇ ਐਕਸਪ੍ਰੇਸ਼ਨ ਗੀਤ ਦੇ ਲਿਰਿਕਸ ਦੀ ਬੇਇੱਜਤੀ ਕਰ ਰਹੇ ਹਨ।

ਇਸ ਸ਼ਖਸ ਦਾ ਨਾਂ ਅਦਨਾਨ ਕਮਰ ਹੈ। ਅਦਨਾਨ ਨੇ ਗੀਤ ਦਾ ਇੰਗਲੀਸ਼ ਟਰਾਂਸਲੇਸ਼ਰ ਵੀ ਸ਼ੇਅਰ ਕੀਤਾ ਹੈ। ਮੁਸਲਿਮ ਸੰਗਠਨ ਨੂੰ ਪ੍ਰਿਆ ਪ੍ਰਕਾਸ਼ ਦੇ ਐਕਸਪ੍ਰੇਸ਼ਨ ਤੇ ਗੀਤ ਦੇ ਲਿਰਿਕਸ ਨੂੰ ਲੈ ਕੇ ਇਤਰਾਜ਼ ਹੈ। ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਇਸ ਤੋਂ ਇਲਾਵਾ ਐੱਫ. ਆਈ. ਆਰ. ਲਿਖਵਾਉਣ ਵਾਲੇ ਸ਼ਖਸ ਮਹੁੰਮਦ ਅਦਬੁਲ ਨੇ ਕਿਹਾ ਕਿ, ਮੈਨੂੰ ਪ੍ਰਿਆ ਪ੍ਰਕਾਸ਼ ਦੇ ਫਿਲਮਾਂ 'ਚ ਕੰਮ ਕਰਨ ਤੋਂ ਕੋਈ ਇਤਰਾਜ਼ ਨਹੀਂ ਹੈ।

ਫਿਲਮ ਦੇ ਇਸ ਗੀਤ ਨੂੰ ਸ਼ਾਨ ਰਹਿਮਾਨ ਨੇ ਕੰਪੋਜ ਕੀਤਾ ਹੈ। ਇਸ ਤੋਂ ਇਲਾਵਾ ਕੱਲ ਯਾਨੀ 13 ਫਰਵਰੀ ਨੂੰ ਫਿਲਮ 'ਔਰੂ ਅਦਾਰ ਲਵ' ਦਾ ਇਕ ਟੀਜ਼ਰ ਲਾਂਚ ਹੋਇਆ ਹੈ। ਇਸ 'ਚ ਵੀ ਪ੍ਰਿਆ ਨੇ ਆਪਣੀਆਂ ਅਦਾਵਾਂ ਨਾਲ ਕਰੋੜਾਂ ਦਿਲਾਂ ਨੂੰ ਜਿੱਤ ਲਿਆ ਹੈ। ਫਿਲਮ ਦੇ ਇਸ ਟੀਜ਼ਰ ਨੂੰ ਯੂਟਿਊਬ 'ਤੇ 12 ਘੰਟਿਆਂ 'ਚ 30 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।

 


Tags: Oru Adaar LoveFIRManikya Malaraya Poovi Video ViralPriya Prakash VarrierShaan RahmanOmar Lulu

Edited By

Sunita

Sunita is News Editor at Jagbani.