FacebookTwitterg+Mail

ਸੋਸ਼ਲ ਮੀਡੀਆ 'ਤੇ ਆਪਣੇ ਹੀਰੋ ਨੂੰ ਅਜਿਹੀ ਗੱਲ ਕਹਿ ਕੇ ਮੁੜ ਚਰਚਾ 'ਚ ਛਾਈ ਪ੍ਰਿਆ ਪ੍ਰਕਾਸ਼

priya prakash varrier
24 April, 2018 05:17:05 PM

ਮੁੰਬਈ(ਬਿਊਰੋ)— ਰਾਤੋਂ-ਰਾਤ ਇੰਟਰਨੈੱਟ ਸਨਸਨੀ ਬਣੀ ਪ੍ਰਿਆ ਪ੍ਰਕਾਸ਼ ਵਾਰੀਅਰ ਇਕ ਵਾਰ ਫਿਰ ਚਰਚਾ 'ਚ ਹੈ। ਅਸਲ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਦਿਆਂ ਕੁਮੈਂਟ ਕੀਤਾ ਹੈ। ਅਸਲ 'ਚ ਪ੍ਰਿਆ ਨੇ ਆਪਣੇ ਸਹਿ-ਅਦਾਕਾਰ ਰੋਸ਼ਨ ਅਬਦੁੱਲ ਰਹੂਫ ਨਾਲ ਲਈ ਗਈ ਇਕ ਤਸਵੀਰ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੋਵੇਂ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਇਹ ਤਸਵੀਰ ਦੁਬਈ 'ਚ ਇਕ ਇਵੈਂਟ ਦੌਰਾਨ ਖਿੱਚੀ ਗਈ ਸੀ। ਤਸਵੀਰ ਸ਼ੇਅਰ ਕਰਨ ਦੇ ਨਾਲ ਪ੍ਰਿਆ ਨੇ ਕੈਪਸ਼ਨ 'ਚ ਲਿਖਿਆ ਹੈ ਕਿ 'ਜਨਮਦਿਨ ਮੁਬਾਰਕ ਹੋਵੇ ਮੇਰੇ ਫੇਵਰੇਟ ਅਤੇ ਮੈਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਸੀਂ ਸਭ ਕੁਝ ਜਾਣਦੇ ਹੀ ਹੋ, ਤੁਹਾਡੇ 'ਤੇ ਭਗਵਾਨ ਦਾ ਆਸ਼ੀਰਵਾਦ ਬਣਿਆ ਰਹੇ।''

PunjabKesari
ਜ਼ਿਕਰਯੋਗ ਹੈ ਕਿ ਫਿਲਮ 'ਓਰੂ ਅਦਾਰ ਲਵ' ਦੇ ਇਕ ਗੀਤ 'ਚ ਆਪਣੇ ਸਹਿ-ਅਦਾਕਾਰ ਨੂੰ ਅੱਖਾਂ ਰਾਹੀਂ ਇਸ਼ਾਰੇ ਕਰਨ ਕਾਰਨ ਪ੍ਰਿਆ ਪ੍ਰਕਾਸ਼ ਵਰਲਡਵਾਈਡ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਲੀਵੁੱਡ ਤੋਂ ਵੀ ਫਿਲਮਾਂ ਦੇ ਕਈ ਆਫਰ ਆਉਣ ਲੱਗ ਪਏ ਸਨ। ਪ੍ਰਿਆ ਪ੍ਰਕਾਸ਼ ਦੇ ਇਸ 26 ਸੈਕਿੰਡ ਦੇ ਵੀਡੀਓ ਨੇ ਦੁਨੀਆ ਭਰ 'ਚ ਤਹਿਲਕਾ ਮਚਾ ਦਿੱਤਾ ਸੀ, ਜਿਸ ਨੂੰ ਇਕ ਹੀ ਦਿਨ 'ਚ 6 ਮੀਲੀਅਨ ਲੋਕਾਂ ਨੇ ਦੇਖਿਆ ਸੀ, ਜੋ ਕਿ ਇਕ ਰਿਕਾਰਡ ਸਿੱਧ ਹੋਇਆ ਸੀ।


Tags: Priya Prakash Varrier Instagram Birthday Message Roshan Abdul RahoofOru Adaar Love

Edited By

Chanda Verma

Chanda Verma is News Editor at Jagbani.