FacebookTwitterg+Mail

Video : ਅੱਖਾਂ ਮਟਕਾਉਣ ਵਾਲੀ ਪ੍ਰਿਆ ਪ੍ਰਕਾਸ਼ ਬਣੀ ਕਾਜੋਲ, ਕੀਤਾ ਰੋਮਾਂਟਿਕ ਡਾਂਸ

priya prakash varrier
10 May, 2018 05:07:14 PM

ਮੁੰਬਈ (ਬਿਊਰੋ)— ਪ੍ਰਿਆ ਪ੍ਰਕਾਸ ਵਾਰੀਅਰ ਹੁਣ ਇੰਟਰਨੈੱਟ ਦਾ ਉਹ ਚਿਹਰਾ ਬਣ ਚੁੱਕੀ ਹੈ, ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ। ਆਪਣੀਆਂ ਅੱਖਾਂ ਦੀਆਂ ਅਦਾਵਾਂ ਨਾਲ ਲੱਖਾਂ ਫੈਂਨ‍ਸ ਬਣਾਉਣ ਵਾਲੀ ਪ੍ਰਿਆ ਪ੍ਰਕਾਸ਼ ਦੇ ਹੁਣ ਇਕ-ਦੋ ਨਹੀਂ ਸਗੋਂ ਕਈ ਫੈਨਪੇਜ਼ ਹਨ ਅਤੇ ਇਹ ਪੇਜ਼ ਉਨ੍ਹਾਂ ਦੇ ਕਈ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਹਨ। ਅਜਿਹੇ ਹੀ ਇਕ ਫੈਨਪੇਜ਼ 'ਤੇ ਹੁਣ ਪ੍ਰਿਆ ਕਾਜੋਲ ਦੇ ਅੰਦਾਜ਼ 'ਚ 'ਸੂਰਜ ਹੁਆ ਮੱਧ‍ਮ...' 'ਤੇ ਡਾਂਸ ਕਰਦੀ ਨਜ਼ਰ ਆਈ ਹੈ। ਇੱਥੇ ਪ੍ਰਿਆ ਇਕੱਲੀ ਨਹੀਂ ਸਗੋਂ ਆਪਣੀ ਪਹਿਲੀ ਫਿਲ‍ਮ 'ਓਰੂ ਅਦਾਰ ਲਵ' ਦੇ ਕੋ-ਸ‍ਟਾਰ ਰੋਸ਼ਨ ਅਬਦੁੱਲ ਰਹੂਫ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ।


ਇਸ ਵਾਇਰਲ ਹੁੰਦੇ ਵੀਡੀਓ 'ਚ ਪ੍ਰਿਆ ਅਤੇ ਰੋਸ਼ਨ, ਸ਼ਾਹਰੁਖ ਖਾਨ-ਕਾਜੋਲ ਦੀ ਫਿਲ‍ਮ 'ਕਭੀ ਖੁਸ਼ੀ ਕਭੀ ਗਮ' ਦੇ ਗੀਤ 'ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਇਹ ਇਕ ਰੋਮਾਂਟਿਕ ਗੀਤ ਹੈ, ਜਿਸ ਵਿਚ ਕਾਜੋਲ ਅਤੇ ਸ਼ਾਹਰੁਖ ਕਾਫ਼ੀ ਸਮੇ ਬਾਅਦ ਇਕੱਠੇ ਰੁਮਾਂਸ ਕਰਦੇ ਨਜ਼ਰ ਆਏ। ਹਮੇਸ਼ਾ ਦੀ ਤਰ੍ਹਾਂ ਇਸ ਵੀਡੀਓ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ। ਦੱਸ ਦੇਈਏ ਕਿ ਅਦਾਕਾਰਾ ਪ੍ਰਿਆ ਪ੍ਰਕਾਸ਼ ਬਹੁਤ ਜਲਦ ਫਿਲਮ 'ਓਰੂ ਅਦਾਰ ਲਵ' ਰਾਹੀਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਇਸ 'ਚ ਉਨ੍ਹਾਂ ਨੇ ਇਕ ਸਟੂਡੈਂਟ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦੀ ਇਹ ਫਿਲਮ ਇਸ ਸਾਲ ਈਦ 'ਤੇ ਰਿਲੀਜ਼ ਹੋਵੇਗੀ।


Tags: Priya Prakash Varrier VideoDance KajolShah Rukh KhanSuraj Hua MaddhamRoshan Abdul Rahoof

Edited By

Manju

Manju is News Editor at Jagbani.