FacebookTwitterg+Mail

ਨੈਸ਼ਨਲ ਕ੍ਰੱਸ਼ ਬਣੀ ਪ੍ਰਿਆ ਪ੍ਰਕਾਸ਼ ਦੀ ਸਹਿ-ਕਲਾਕਾਰ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ

priya prakash varrier and jipsa beegum
23 February, 2018 11:39:53 AM

ਮੁੰਬਈ(ਬਿਊਰੋ)— ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਤੋਂ ਹੁਣ ਉਸ ਦੀ ਸਹਿ-ਕਲਾਕਾਰ ਮੁਸ਼ਕਿਲਾਂ 'ਚ ਘਿਰ ਗਈ ਹੈ। ਅਦਾਕਾਰਾ ਜਿਪਸਾ ਬੀਗਮ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ ਹੈ। ਅਦਾਕਾਰਾ ਜਿਪਸਾ ਨੇ 'Oru Adaar Love' ਫਿਲਮ 'ਚ ਪ੍ਰਿਆ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ।
Punjabi Bollywood Tadka

ਜਾਣਕਾਰੀ ਮੁਤਾਬਕ ਉਸ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਆਨਲਾਈਨ ਲੀਕ ਕਰ ਦਿੱਤਾ ਗਿਆ ਹੈ। ਜਿਪਸਾ ਨੇ ਫੇਸਬੁੱਕ ਪੋਸਟ ਦੇ ਜਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਤਸਵੀਰਾਂ ਨਾਲ ਛੇੜਛਾੜ ਤੇ ਸ਼ੇਅਰ ਕਰਨ ਵਾਲੇ ਨੂੰ ਚੇਤਾਵਨੀ ਦਿੰਦੇ ਹੋਅ ਕੇਸ ਦਰਜ ਕਰਵਾਉਣ ਦੀ ਗੱਲ ਆਖੀ ਹੈ। ਉਸ ਨੇ ਕਿਹਾ ਕਿ ਦੋਸ਼ੀਆਂ ਨੂੰ ਕੋਰਟ ਤੱਕ ਲੈ ਕੇ ਜਾਇਆ ਜਾਵੇਗਾ।
Punjabi Bollywood Tadka

ਫੇਸਬੁੱਕ ਪੋਸਟ 'ਚ ਜਿਪਸਾ ਨੇ ਲਿਖਿਆ, ''ਮੈਂ ਸਾਈਬਰਕ੍ਰਾਈਮ ਦੀ ਪਹਿਲੀ ਪੀੜਤ ਨਹੀਂ ਹਾਂ। ਮੈਂ ਵਿਵਾਦਾਂ ਨਾਲ ਕਦੇ ਪਰੇਸ਼ਾਨ ਨਹੀਂ ਹੁੰਦੀ, ਕਿਉਂਕਿ ਮੇਰਾ ਆਪਣਾ ਵਿਅਕਤੀਤਵ ਹੈ। ਤੁਹਾਨੂੰ ਸਾਰਿਆਂ ਨੂੰ ਇਹ ਪੋਸਟ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਮੇਰਾ ਅਪਮਾਨ ਕਰਨ ਵਾਲਿਆਂ ਪ੍ਰਤੀ ਵਿਰੋਧ ਜਤਾਉਣਾ ਚਾਹੀਦਾ ਹੈ।''
Punjabi Bollywood Tadka
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਬਣੀ ਪ੍ਰਿਆ ਪ੍ਰਕਾਸ਼ ਖਿਲਾਫ ਸਾਰੀਆਂ ਐੱਫ. ਆਈ. ਆਰ. 'ਤੇ ਰੋਕ ਲਾ ਦਿੱਤੀ ਹੈ। ਕੋਰਟ ਨੇ ਕਿਸੇ ਸੂਬੇ ਨੂੰ ਮਾਮਲੇ 'ਚ ਐੱਫ. ਆਈ. ਆਰ ਜਾਂ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਹਨ।


Tags: Priya Prakash VarrierSamantha AkkineniOru Adaar LoveJipsa Beegum

Edited By

Sunita

Sunita is News Editor at Jagbani.