FacebookTwitterg+Mail

ਅੱਖਾਂ ਨਾਲ ਕਾਇਲ ਕਰਨ ਵਾਲੀ ਪ੍ਰਿਆ ਦੀਆਂ ਦੇਖੋਂ ਨਵੀਆਂ ਵੀਡੀਓਜ਼, ਦੇਖ ਕੇ ਕਹੋਗੇ ਵਾਹ-ਵਾਹ

priya prakash varrier s insta videos viral
13 February, 2018 10:38:52 AM

ਮੁੰਬਈ(ਬਿਊਰੋ)— ਵੈਲੇਨਟਾਈਨ ਡੇਅ ਦੇ ਮੌਕੇ 'ਤੇ ਇਕ ਅਜਿਹੀ ਲੜਕੀ ਇੰਟਰਨੈੱਟ ਸੈਂਸੇਸ਼ਨ ਬਣ ਗਈ ਹੈ, ਜਿਸ ਦਾ ਪੂਰਾ ਇੰਡੀਆ ਦੀਵਾਨਾ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਹਰ ਇਕ ਦੂਜੇ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਕੇ ਲੜਕੀ ਦੀ ਰੱਜ ਕੇ ਤਾਰੀਫ ਕੀਤੀ ਹੈ। ਵੀਡੀਓ 'ਚ ਟੀਨਏਜ ਸਟੂਡੈਂਟ (ਅੱਲ੍ਹੜ ਉਮਰ ਦੇ ਵਿਦਿਆਰਥੀ) ਵਿਚਕਾਰ ਉਭਰ ਰਹੇ ਪਿਆਰ ਨੂੰ ਦਿਖਾਇਆ ਗਿਆ ਹੈ। ਵੀਡੀਓ ਸਿਰਫ 26 ਸੈਕਿੰਡ ਦੀ ਹੈ ਪਰ ਇਸ 'ਚ ਦਿਖ ਰਹੀ ਲੜਕੀ ਨੇ ਉਹ ਕਰ ਦਿੱਤਾ ਹੈ, ਜਿਸ 'ਚ ਕੈਟਰੀਨਾ-ਦੀਪਿਕਾ ਵੀ ਪਿੱਛੇ ਰਹਿ ਗਈਆਂ ਹਨ। ਇਸ ਲੜਕੀ ਦਾ ਨਾਂ ਪ੍ਰਿਆ ਪ੍ਰਕਾਸ਼ ਵਾਰੀਅਰ ਹੈ। ਪ੍ਰਿਆ ਮਲਿਆਲਮ ਅਦਾਕਾਰਾ ਤੇ ਮਾਡਲ ਹੈ।

ਇਸ ਦੇ ਨਾਲ ਹੀ ਪ੍ਰਿਆ ਬਿਹਤਰੀਨ ਡਾਂਸਰ ਵੀ ਹੈ। ਇਸ ਤੋਂ ਇਲਾਵਾ ਪ੍ਰਿਆ ਦੀ ਆਵਾਜ਼ ਵੀ ਬੇਹੱਦ ਸ਼ਾਨਦਾਰ ਹੈ। ਜਦੋਂ ਉਨ੍ਹਾਂ ਦੇ ਇੰਸਟਾਗਰਾਮ ਅਕਾਊਂਟ ਨੂੰ ਦੇਖਿਆ ਗਿਆ ਤਾਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ। ਇਨ੍ਹਾਂ 'ਚੋਂ ਇਕ ਵੀਡੀਓ 'ਚ ਪ੍ਰਿਆ 'ਚੰਨਾ ਮੇਰਿਆ' ਤੇ ਦੂਜੇ ਗੀਤ 'ਚ 'ਤੁੰਮ ਹੀ ਹੋ' ਗੀਤ ਗਾਉਂਦੀ ਦਿਖ ਰਹੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਪ੍ਰਿਆ ਐਕਟਿੰਗ ਦੇ ਨਾਲ-ਨਾਲ ਡਾਂਸਿੰਗ ਤੇ ਸਿੰਗਿੰਗ 'ਚ ਵੀ ਦਿਲਚਸਪੀ ਰੱਖਦੀ ਹੈ। 18 ਸਾਲ ਦੀ ਪ੍ਰਿਆ ਦੀ ਇੰਸਟਾ ਫੋਟੋ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਇਕ ਫਨ ਲਵਿੰਗ ਲੜਕੀ ਹੈ।

ਪ੍ਰਿਆ ਦਾ ਨਿੱਕ ਨੇਮ ਰੀਆ ਹੈ। ਪ੍ਰਿਆ ਪ੍ਰਕਾਸ਼ ਕੇਰਲ ਦੇ ਤ੍ਰਿਸ਼ੂਰ ਦੀ ਰਹਿਣ ਵਾਲੀ ਹੈ। ਪ੍ਰਿਆ ਦੀ ਪੜ੍ਹਾਈ ਤ੍ਰਿਸ਼ੂਰ ਦੇ ਵਿਮਲਾ ਕਾਲਜ ਤੋਂ ਹੋਈ ਹੈ। ਹੁਣ ਉਹ ਬੀਕਾਮ ਫਰਸਟ ਈਅਰ ਦੀ ਸਟੂਡੈਂਟ ਹੈ। ਪ੍ਰਿਆ ਦੇ ਪਿਤਾ ਦਾ ਨਾਂ ਪ੍ਰਕਾਸ਼ ਵਾਰੀਅਰ ਹੈ। ਜ਼ਿਕਰਯੋਗ ਹੈ ਕਿ ਪ੍ਰਿਆ ਦਾ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਇਹ ਉਨ੍ਹਾਂ ਦੀ ਡੈਬਿਊ ਫਿਲਮ 'ਉਰੂ ਅਦਾਰ ਲਵ' ਦਾ ਗੀਤ ਹੈ।


Tags: Oru Adaar LoveManikya Malaraya Poovi VideosViralPriya Prakash VarrierShaan RahmanOmar LuluInstagram

Edited By

Chanda Verma

Chanda Verma is News Editor at Jagbani.