FacebookTwitterg+Mail

'ਬਿੱਗ ਬੌਸ 11' ਦੇ ਮੁਕਾਬਲੇਬਾਜ਼ ਪ੍ਰਿਯਾਂਕ ਸ਼ਰਮਾ ਨੇ ਸਲਮਾਨ ਨੂੰ ਲੈ ਕੇ ਕੀਤਾ ਇਹ ਖੁਲਾਸਾ

priyank sharma
14 October, 2017 05:24:03 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੇ ਮੁਕਾਬਲੇਬਾਜ਼ ਪ੍ਰਿਯਾਂਕ ਸ਼ਰਮਾ ਨੇ ਕਿਹਾ ਕਿ ਪ੍ਰੋਗਰਾਮ ਦੇ ਪੇਸ਼ਕਾਰ ਸਲਮਾਨ ਖਾਨ ਨੇ ਉਸ ਨੂੰ ਸਾਥੀ 'ਤੇ ਹਮਲਾ ਕਰਨ ਲਈ ਫਟਕਾਰ ਲਗਾਈ ਸੀ ਪਰ ਪ੍ਰੋਗਰਾਮ ਵਿਚ ਉਸ ਦੀ ਵਾਪਸੀ ਦਾ ਕਦੀ ਭਰੋਸਾ ਨਹੀਂ ਦਿੱਤਾ।
ਸਲਮਾਨ ਨੇ 'ਵੀਕੈਂਡ ਕਾ ਵਾਰ' ਐਪੀਸੋਡ ਦੌਰਾਨ ਪ੍ਰਿਯਾਂਕ ਨੂੰ ਪ੍ਰੋਗਰਾਮ ਤੋਂ ਬਾਹਰ ਕਰ ਦਿੱਤਾ ਹੈ। ਪ੍ਰਿਯਾਂਕ ਨੇ ਕਥਿਤ ਤੌਰ 'ਤੇ ਆਪਣੇ ਸਹਿ-ਮੁਕਾਬਲੇਬਾਜ਼ ਆਕਾਸ਼ ਡਡਲਾਨੀ 'ਤੇ ਹਮਲਾ ਕੀਤਾ ਸੀ ਜਦੋਂ ਵਿਕਾਸ ਗੁਪਤਾ ਅਤੇ ਆਕਾਸ਼ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਛਿੜ ਗਈ ਸੀ। ਪ੍ਰਿਯਾਂਕ ਨੇ ਦੱਸਿਆ ਕਿ ਕੁੱਝ ਵੀ ਨਹੀਂ ਹੋ ਰਿਹਾ ਹੈ। ਮੈਂ ਪ੍ਰੋਗਰਾਮ ਤੋਂ ਬਾਹਰ ਹਾਂ ਅਤੇ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਮੈਂ ਪ੍ਰੋਗਰਾਮ ਵਿਚ ਵਾਪਸੀ ਕਰ ਸਕਾਂਗਾ ਕਿ ਨਹੀਂ।


Tags: Bigg Boss 11Priyank Sharma Salman khan Tv celebrityਬਿੱਗ ਬੌਸ 11