FacebookTwitterg+Mail

'ਬਿੱਗ ਬੌਸ' ਫੇਮ ਪ੍ਰਿਆਂਕ 'ਤੇ ਫਿਦਾ ਹੋਈ ਇਹ ਲੜਕੀ, ਸ਼ਰੇਆਮ ਕੀਤਾ ਪ੍ਰਪੋਜ਼ (ਵੀਡੀਓ)

priyank sharma
09 February, 2018 02:06:55 PM

ਮੁੰਬਈ (ਬਿਊਰੋ)— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਨੂੰ ਖਤਮ ਹੋਏ ਕਰੀਬ 1 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਪਰ ਇਸਦੇ ਮੁਕਾਬਲੇਬਾਜ਼ ਅੱਜ ਵੀ ਸੁਰਖੀਆਂ 'ਚ ਹਨ। 'ਬਿੱਗ ਬੌਸ' ਦੇ ਸ਼ੋਅ 'ਚ ਕਾਫੀ ਚਰਚਾ 'ਚ ਰਹਿਣ ਵਾਲੇ ਪ੍ਰਿਆਂਕ ਸ਼ਰਮਾ ਦਾ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪ੍ਰਿਆਂਕ ਦੀ ਫੈਨ ਹੱਥ 'ਚ ਫੁੱਲ ਫੜੇ ਉਨ੍ਹਾਂ ਨੂੰ ਪ੍ਰਪੋਜ਼ ਕਰਦੀ ਦਿਖਾਈ ਦੇ ਰਹੀ ਹੈ। ਨੇਪਾਲ ਦੀ ਰਹਿਣ ਵਾਲੀ ਇਹ ਲੜਕੀ ਜਦੋਂ ਪ੍ਰਿਆਂਕ ਨੂੰ ਪ੍ਰਪੋਜ਼ ਕਰ ਰਹੀ ਸੀ ਤਾਂ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ।
ਪ੍ਰਿਆਂਕ ਨੂੰ ਪ੍ਰਪੋਜ਼ ਕਰਦੇ ਹੋਏ ਉਨ੍ਹਾਂ ਕਿਹਾ, ''ਮੈਂ ਤੁਹਾਨੂੰ ਇੰਸਟਾਗ੍ਰਾਮ 'ਤੇ ਕਾਫੀ ਲੰਬੇ ਸਮੇਂ ਤੋਂ ਫਾਲੋਅ ਕਰ ਰਹੀ ਹਾਂ, ਜਦੋਂ ਤੁਹਾਡੇ ਫਾਲੋਅਰਜ਼ ਬਹੁਤ ਹੀ ਘੱਟ ਸਨ। ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀ ਪਰ ਉਸਦਾ ਜਵਾਬ ਨਹੀਂ ਮਿਲਿਆ। ਖੈਰ ਹੁਣ ਤਾਂ ਤੁਸੀਂ ਸੈਲੀਬ੍ਰਿਟੀ ਬਣ ਗਏ ਹੋ ਅਤੇ ਤੁਹਾਡੇ ਲੱਖਾਂ 'ਚ ਫਾਲੋਅਰਜ਼ ਹਨ''। ਆਪਣੀ ਫੈਨਜ਼ ਦੀਆਂ ਇਹ ਗੱਲਾਂ ਸੁਣਨ ਤੋਂ ਬਾਅਦ ਪ੍ਰਿਆਂਕ ਵੀ ਭਾਵੁਕ ਹੋ ਗਏ। ਉਨ੍ਹਾਂ ਉਸਨੂੰ ਗਲੇ ਲਗਾਇਆ ਅਤੇ ਮਾਫੀ ਮੰਗਦੇ ਹੋਏ ਕਿਹਾ ਕਿ ਉਹ ਮੈਸੇਜ ਮੇਰੇ ਕੋਲੋ ਦੇਖਿਆ ਨਹੀਂ ਗਿਆ, ਮੈਨੂੰ ਇਸ ਗੱਲ ਦਾ ਅਫਸੋਸ ਹੋ ਰਿਹਾ ਹੈ, ਧੰਨਵਾਦ''। ਇਸ ਤੋਂ ਬਾਅਦ ਪ੍ਰਿਆਂਕ ਨੇ ਪੁੱਛਿਆ ਕਿ ਹੁਣ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ? ਉਸਨੇ ਜਵਾਬ ਦਿੱਤਾ, ''ਮੈਨੂੰ ਲੱਗ ਰਿਹਾ ਹੈ ਕਿ ਮੈਂ ਦੁਨੀਆ ਦੀ ਰਾਣੀ ਹਾਂ''।

 

A post shared by Priyank Sharma (@priyanksharmaaa) on

ਪ੍ਰਿਆਂਕ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਇਸ ਨੇ ਮੇਰੇ ਨਾਲ ਉੱਥੇ ਮੌਜੂਦ ਸਭ ਲੋਕਾਂ ਨੂੰ ਭਾਵੁਕ ਕਰ ਦਿੱਤਾ, ਮੇਰੇ ਪ੍ਰਤੀ ਅਜਿਹੀ ਭਾਵਨਾ ਰੱਖਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਕਿ ਜੋ ਮੇਰੇ ਲਈ ਇਸ ਤਰ੍ਹਾਂ ਦੀਆਂ ਭਾਵਨਾਵਾਂ ਰੱਖਦੇ ਹਨ। ਮੈਨੂੰ ਬੁਰਾ ਲੱਗਦਾ ਹੈ ਕਿ ਮੈਂ ਹਰ ਕਿਸੇ ਦੀ ਗੱਲ ਦਾ ਜਵਾਬ ਨਹੀਂ ਦੇ ਪਾਉਂਦਾ ਹਾਂ, ਪਰ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਤੁਸੀਂ ਸਭ ਮੇਰੇ ਪਰਿਵਾਰ ਦੀ ਤਰ੍ਹਾਂ ਹੋ, ਤੁਹਾਡੇ ਤੋਂ ਬਿਨਾਂ ਮੈਂ ਕੁਝ ਨਹੀਂ ਹਾਂ''। ਇਸ ਤੋਂ ਇਲਾਵਾ ਪ੍ਰਿਆਂਕ ਜਲਦ ਹੀ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ।


Tags: Priyank Sharma Instagram Purpose Fan Bigg Boss 11 Tv Actress

Edited By

Kapil Kumar

Kapil Kumar is News Editor at Jagbani.