FacebookTwitterg+Mail

ਪ੍ਰਿਯੰਕਾ ਨੇ ਸੰਜੇ ਲੀਲਾ ਭੰਸਾਲੀ ਨੂੰ ਇਸ ਤਰ੍ਹਾਂ ਦਿੱਤੀਆਂ ਜਨਮਦਿਨ ਦੀਆਂ ਸ਼ੁੱਭ ਕਾਮਨਾਵਾਂ !

priyanka chopra
25 February, 2017 10:04:50 AM
ਲਾਸ ਏਂਜਲਸ— ਬਾਲੀਵੁੱਡ ਤੋਂ ਹਾਲੀਵੁੱਡ 'ਚ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਮਸ਼ਹੂਰ ਫਿਲਮਕਾਰ ਸੰਜੇ ਲੀਲਾ ਭੰਸਾਲੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ, ਉਹ ਹਮੇਸ਼ਾ ਉਸ ਦੇ ਅੰਦਰ ਦੇ ਕਲਾਕਾਰ ਨੂੰ ਬਾਹਰ ਕੱਢ ਸਕਣ 'ਚ ਸਫਲ ਰਹਿੰਦੇ ਹਨ। ਬੀਤੇ ਦਿਨੀਂ ਸੰਜੇ ਲਾਲਾ ਭੰਸਾਲੀ 54ਵਾਂ ਜਨਮਦਿਨ ਸੀ। ਉਨ੍ਹਾਂ ਦਾ ਜਨਮ 24 ਫਰਵਰੀ 1963 'ਚ ਹੋਇਆ ਸੀ।
ਜ਼ਿਕਰਯੋਗ ਹੈ ਬਾਲੀਵੁੱਡ ਅਤੇ ਹਾਲੀਵੁੱਡ ਦੇ 'ਕਵਾਂਟਿਕੋ' ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਟਵਿਟਰ 'ਤੇ ਨਿਰਦੇਸ਼ਕ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਲਿਖਿਆ ਹੈ, ''ਜਨਮਦਿਨ ਮੁਬਾਰਕ ਹੋਵੇ ਸੰਜੇ ਲੀਲਾ ਭੰਸਾਲੀ ਜੀ। ਜਦੋਂ ਵੀ ਮੈਂ ਤੁਹਾਡੇ ਨਾਲ ਕੰਮ ਕਰਦੀ ਹਾਂ, ਤੁਸੀਂ ਮੇਰੇ ਅੰਦਰ ਦੇ ਕਲਾਕਾਰ ਨੂੰ ਬਾਹਰ ਕੱਢ ਸਕਣ 'ਚ ਸਫਲ ਰਹਿੰਦੇ ਹੋ।'' ਅਭਿਨੇਤਰੀ ਨੇ ਨਿਰਦੇਸ਼ਕ ਨਾਲ ਸਾਲ 2015 'ਚ ਰਿਲੀਜ਼ ਹੋਈ ਫਿਲਮ 'ਬਾਜੀਰਾਵ ਮਸਤਾਨੀ' 'ਚ ਕੰਮ ਕੀਤਾ ਸੀ।

Tags: Priyanka ChopraSanjay Leela BhansaliBajirao Mastaniਪ੍ਰਿਯੰਕਾ ਚੋਪੜਾਸੰਜੇ ਲੀਲਾ ਭੰਸਾਲੀ