FacebookTwitterg+Mail

ਸਭ ਤੋਂ ਸ਼ਾਨਦਾਰ ਹੈ 'ਬੇਵਾਚ' ਦੀ ਟੀਮ : ਪ੍ਰਿਯੰਕਾ ਚੋਪੜਾ

priyanka chopra
26 May, 2017 05:40:36 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਕਰਕੇ ਕਾਫੀ ਚਰਚਾ 'ਚ ਹੈ। ਪ੍ਰਿਯੰਕਾ ਨੇ ਆਪਣੀ ਫਿਲਮ 'ਬੇਵਾਚ' ਦੀ ਪੂਰੀ ਟੀਮ ਨੂੰ ਸਭ ਤੋਂ ਸ਼ਾਨਦਾਰ ਟੀਮ ਦੱਸਿਆ ਹੈ। ਪ੍ਰਿਯੰਕਾ ਨੇ ਬੀਤੇ ਵੀਰਵਾਰ ਅਮੇਰਿਕਾ 'ਚ ਰਿਲੀਜ਼ ਹੋਈ ਇਸ ਫਿਲਮ ਦੇ ਕਲਾਕਾਰਾਂ ਨਾਲ ਆਪਣੀ ਤਸਵੀਰ ਟਵੀਟਰ 'ਤੇ ਸ਼ੇਅਰ ਕੀਤੀ ਸੀ। ਪ੍ਰਿਯੰਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਹੁਣ ਤਕ ਦੀ ਸਭ ਤੋਂ ਬਿਹਤਰੀਨ ਟੀਮ, ਬੇਵਾਚ ਅੱਜ... ਡਵੇਨ ਜਾਨਸਨ, ਅਲੈਕਸਜੈਂਡਰਾ ਡਡਾਰਿਅੋ।''
ਜ਼ਿਕਰਯੋਗ ਹੈ ਕਿ ਫਿਲਮ 'ਬੇਵਾਚ' 'ਚ ਪ੍ਰਿਯੰਕਾ ਇਕ ਅਹਿਮ ਕਿਰਦਾਰ 'ਚ ਨਜ਼ਰ ਆ ਰਹੀ ਹੈ। ਇਸ ਫਿਲਮ 'ਚ ਪ੍ਰਿਯੰਕਾ ਪਹਿਲੀ ਵਾਰ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਈ ਹੈ। ਫਿਲਮ 'ਚ ਡਵੇਨ ਜਾਨਸਨ ਵਰਗੇ ਅਦਾਕਾਰ ਅਹਿਮ ਭੂਮਿਕਾ 'ਚ ਨਿਭਾਅ ਰਹੇ ਹਨ। ਇਸ ਤੋਂ ਇਸ ਪ੍ਰਿਯੰਕਾ ਦੀ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਏ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ।


Tags: Priyanka Chopra Baywatch Dwayne Johnson team Censor Board ਪ੍ਰਿਯੰਕਾ ਚੋਪੜਾ ਬੇਵਾਚ