FacebookTwitterg+Mail

Death Anniversary : ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਪ੍ਰਿਯੰਕਾ, ਸ਼ੇਅਰ ਕੀਤੀਆਂ ਇਹ ਤਸਵੀਰਾਂ

priyanka chopra
11 June, 2017 04:49:30 PM

ਮੁੰਬਈ— ਬਾਲੀਵੁੱਡ ਅਤੇ ਹਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਆਪਣੇ ਪਿਤਾ ਅਸ਼ੋਕ ਚੋਪੜਾ ਦੀ ਚੋਥੀ ਬਰਸੀ 'ਤੇ ਇੰਡੀਆ ਆਈ ਹੈ। ਹਾਲ ਹੀ 'ਚ ਇਸ ਅਭਿਨੇਤਰੀ ਨੂੰ ਮੁੰਬਈ ਦੇ ਇਕ ਰੇਸਤਰਾਂ 'ਚ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਪ੍ਰਿਯੰਕਾ ਸਫੇਦ ਰੰਗ ਦੀ ਡਰੈੱਸ 'ਚ ਕਾਫੀ ਉਦਾਸ ਨਜ਼ਰ ਆ ਰਹੀ ਸੀ। ਪ੍ਰਿਯੰਕਾ ਨੇ ਆਪਣੇ ਪਿਤਾ ਦੀ ਬਰਸੀ ਮੌਕੇ ਸੋਸ਼ਲ ਮੀਡੀਆ 'ਤੇ ਇਹ ਟਵੀਟ ਕੀਤਾ ਕਿ ਕੁਝ ਚੀਜਾਂ ਹਮੇਸ਼ਾ ਦੁੱਖ ਦਿੰਦੀਆਂ ਹਨ।

Punjabi Bollywood Tadka

10 ਜੁਨ 2013 'ਚ ਉਨ੍ਹਾਂ ਦੇ ਪਿਤਾ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਪ੍ਰਿਯੰਕਾ ਨੇ ਇਸ ਮੌਕੇ ਸ਼ਾਤੀਪੂਜਾ ਦਾ ਇਕ ਛੋਟਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਆਪਣੀ ਮਾਂ ਨਾਲ ਹਵਨ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਪ੍ਰਿਯੰਕਾ ਨੇ ਆਪਣੇ ਪਰਿਵਾਰ ਨਾਲ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਆਪਣੇ ਪਿਤਾ ਅਸ਼ੋਕ ਚੋਪੜਾ, ਮਾਂ ਮਧੂ ਚੋਪੜਾ ਅਤੇ ਭਰਾ ਸਿਧਾਰਥ ਚੋਪੜਾ ਨਾਲ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਪ੍ਰਿਯੰਕਾ ਨੇ 2000 'ਚ ਜਿੱਤੀ ਮਿਸ ਵਰਲਡ ਟਾਈਟਲ ਦੌਰਾਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਇਸ ਮੌਕੇ ਪ੍ਰਿਯੰਕਾ ਕਰੀਬ 17 ਸਾਲ ਦੀ ਸੀ।

Punjabi Bollywood Tadka


Tags: Priyanka Chopra Death Anniversary Ashok Chopra Madhu Chopra ਪ੍ਰਿਯੰਕਾ ਚੋਪੜਾ ਚੋਥੀ ਬਰਸੀ