FacebookTwitterg+Mail

'ਕੋਸ਼ਲ ਭਾਰਤ ਅਭਿਆਨ' ਦਾ ਪ੍ਰਚਾਰ ਕਰੇਗੀ : ਪ੍ਰਿਯੰਕਾ ਚੋਪੜਾ

priyanka chopra
25 June, 2017 07:25:02 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਜਲਦ ਹੀ ਕੋਸ਼ਲ ਭਾਰਤ ਅਭਿਆਨ ਦਾ ਪ੍ਰਚਾਰ ਕਰਦੀ ਦਿਖਾਈ ਦੇਵੇਗੀ। ਰਾਸ਼ਟਰੀ ਕੋਸ਼ਲ ਵਿਕਾਸ ਨਿਗਮ ਨੇ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ ਇਸਦਾ ਬਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਮਿਸ ਵਰਲਡ ਰਹਿ ਚੁੱਕੀ ਇਹ ਅਭਿਨੇਤਰੀ ਹਾਲੀਵੁੱਡ 'ਚ ਆਪਣੀ ਅਦਾਕਾਰੀ ਦੇ ਜਵਲੇ ਬਿਖੇਰ ਚੁੱਕੀ ਹੈ। ਪ੍ਰਿਯੰਕਾ ਨੇ ਖੁਦ ਇਸ 'ਚ ਸ਼ਾਮਲ ਹੋਣ ਦੀ ਇਛਾ ਜਾਹਿਰ ਕੀਤੀ ਹੈ ਅਤੇ ਉਹ ਇਸ 'ਚ ਜਨ ਕਲਿਆਣ ਦੇ ਆਧਾਰ 'ਤੇ ਸਹਿਯੋਗ ਕਰੇਗੀ। 
ਇਸ ਤੋਂ ਪਹਿਲਾਂ ਪ੍ਰਿਯੰਕਾ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਭਾਰਤੀ ਕ੍ਰਿਕੇਟ ਟੀਮ ਦੇ ਭਗਵਾਨ ਸਚਿਨ ਤੇਂਦੁਲਕਰ, ਅਭਿਨੇਤਾ ਸਿਧਾਰਥ ਮਲਹੋਤਰਾ, ਅਭਿਨੇਤਰੀ ਸ਼ਬਾਨਾ ਆਜ਼ਮੀ ਅਤੇ ਗਾਇਕ ਮੋਹਿਤ ਚੋਹਾਨ 'ਕੋਸ਼ਲ ਭਾਰਤ ਅਭਿਆਨ' ਦੇ ਲਈ ਪ੍ਰਚਾਰ ਕਰ ਚੁੱਕੇ ਹਨ।


Tags: Priyanka Chopra Kaushal Bharat Abhiyan brand ambassador Bollywood Actress Sachin Tendulkar ਪ੍ਰਿਯੰਕਾ ਚੋਪੜਾ ਕੋਸ਼ਲ ਭਾਰਤ ਅਭਿਆਨ