FacebookTwitterg+Mail

ਮਾਧੁਰੀ 'ਤੇ ਬਣਨ ਵਾਲੇ ਅਮਰੀਕੀ ਸ਼ੋਅ ਨੂੰ ਪ੍ਰੋਡਿਊਸ ਕਰੇਗੀ ਦੇਸੀ ਗਰਲ

priyanka chopra
19 August, 2017 12:46:01 PM

ਮੁੰਬਈ— ਬਾਲੀਵੁੱਡ ਦੀ ਡਾਂਸਿੰਗ ਕਵੀਨ ਦੇ ਨਾਂ ਨਾਲ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਨੇ ਆਪਣੇ ਜੀਵਣ 'ਤੇ ਬਣਨ ਵਾਲੇ ਅਮਰੀਕੀ ਸ਼ੋਅ ਦੀ ਕਾਰਜਕਾਰੀ ਨਿਰਮਾਤਾ ਦੇ ਰੂਪ 'ਚ ਪ੍ਰਿਯੰਕਾ ਚੋਪੜਾ ਦੀ ਚੋਣ ਕਰਨਾ ਸਹੀ ਕਦਮ ਦੱਸਿਆ ਹੈ। ਮਾਧੁਰੀ ਨੂੰ ਜਦੋਂ ਇਸ ਬਾਰੇ ਪਤਾ ਚਲਿਆ ਤਾਂ ਉਹ ਕਾਫੀ ਹੈਰਾਨ ਰਹਿ ਗਈ ਪਰ ਉਨ੍ਹਾਂ ਨੂੰ ਇਹ ਫੈਸਲਾ ਕਾਫੀ ਚੰਗਾ ਲੱਗਾ।
ਸੂਤਰਾਂ ਮੁਤਾਬਕ ਮਾਧੁਰੀ ਨੇ ਇਕ ਬਿਆਨ 'ਚ ਕਿਹਾ, ''ਜਦੋਂ ਮੈਨੂੰ ਸ਼੍ਰੀ (ਰਾਓ) ਨੇ 2016 'ਚ ਗਰਮੀਆਂ 'ਚ ਆਪਣੇ ਇਸ ਵਿਚਾਰ ਬਾਰੇ ਦੱਸਿਆ ਕਿ ਉਹ ਅਮਰੀਕਾ 'ਚ ਮੇਰੇ ਜੀਵਣ 'ਤੇ ਆਧਾਰਿਤ ਇਕ ਸੀਰੀਜ਼ ਬਣਾਉਣਾ ਚਾਹੁੰਦਾ ਹਨ ਤਾਂ ਮੈਂ ਹੈਰਾਨ ਰਹਿ ਗਈ। ਸ਼ੀ ਰਾਓ ਨਿਊਯਾਰਕ ਦੇ ਇਕ ਲੇਖਕ ਹਨ। ਮਾਧੁਰੀ ਨੇ ਸ਼੍ਰੀਰਾਮ ਨੇਨੇ ਨਾਲ ਵਿਆਹ ਕਰਨ ਤੋਂ ਬਾਅਦ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ ਅਤੇ ਅਮਰੀਕਾ ਦੇ ਡੇਨਵਰ 'ਚ ਜਾ ਕੇ ਰਹਿਣ ਲੱਗ ਪਈ ਸੀ। ਬੇਟੀ ਦੀ ਮਾਂ ਬਣਨ ਤੋਂ ਬਾਅਦ ਮਾਧੁਰੀ ਨੇ ਪੰਜ ਸਾਲ ਪਹਿਲਾਂ ਬਾਲੀਵੁੱਡ 'ਚ ਫਿਰ ਵਾਪਸੀ ਕੀਤੀ ਅਤੇ ਹੁਣ ਉਹ ਲਗਾਤਾਰ ਕੰਮ ਕਰ ਰਹੀ ਹੈ।


Tags: Bollywood Actress Priyanka Chopra Madhuri Dixit TV Show Producer ਮਾਧੁਰੀ ਦੀਕਸ਼ਿਤ ਪ੍ਰਿਯੰਕਾ ਚੋਪੜਾ