FacebookTwitterg+Mail

ਚੱਲਦੀ ਗੱਡੀ ਤੋਂ ਅਚਾਨਕ ਡਿੱਗੀ ਪ੍ਰਿਯੰਕਾ ਚੋਪੜਾ, ਵੀਡੀਓ ਵਾਇਰਲ

priyanka chopra
18 November, 2017 10:56:02 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨਿਊਯਾਰਕ 'ਚ ਹੈ ਤੇ ਆਪਣੇ ਦੋਸਤਾਂ ਦੀ ਕੰਪਨੀ ਨੂੰ ਕਾਫੀ ਇੰਜੁਆਏ ਕਰ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇਕ ਕੋ-ਸਟਾਰ ਦਾ ਜਨਮਦਿਨ ਸੈਲੀਬ੍ਰੇਟ ਕੀਤਾ। ਹੁਣ ਪ੍ਰਿਯੰਕਾ ਦੀ ਟੀਮ ਨੇ ਉਸ ਦਾ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਪ੍ਰਿਯੰਕਾ ਚੱਲਦੀ ਕਾਰ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਉਹ ਵੀਕੈਂਡ ਇੰਜੁਆਏ ਕਰ ਰਹੀ ਹੈ ਤੇ ਉਸ ਦੇ ਨਾਲ ਹੈ ਬ੍ਰਿਟਿਸ਼ ਟੀ. ਵੀ. ਐਕਟਰਸ ਰਸੇਲ ਜਾਰਜ ਟਾਵੀ।


ਅਸਲ 'ਚ ਵੀਡੀਓ 'ਚ ਪ੍ਰਿਯੰਕਾ ਚੋਪੜਾ ਇਕ ਚੱਲਦੀ ਹੋਈ ਗੱਡੀ 'ਤੇ ਖੜ੍ਹੀ ਹੈ ਤੇ ਉਸ ਦੀ ਛੱਤ ਫੜ੍ਹ ਕੇ ਲਟਕ ਰਹੀ ਹੈ। ਪੋਸ਼ਲ ਉਸ ਦਾ ਕੋਟ ਫੜ੍ਹਦਾ ਨਜ਼ਰ ਆ ਰਿਹਾ ਹੈ। ਉਹ ਆਪਣੇ ਆਪ ਨੂੰ ਵਾਰ-ਵਾਰ ਬਚਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਤੇ ਹੱਥ-ਪੈਰ ਮਾਰ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਚਾਨਕ ਹੀ ਉਹ ਗੱਡੀ 'ਚੋਂ ਡਿੱਗ ਜਾਂਦੀ ਹੈ। ਪ੍ਰਿਯੰਕਾ ਗੀ ਟੀਮ ਦੇ ਸ਼ੂਟ ਕੀਤੇ ਗਏ ਇਸ ਵੀਡੀਓ ਦੀ ਅਸਲੀਅਤ ਦਾ ਖੁਲਾਸਾ ਉਥੇ ਹੀ ਹੋ ਜਾਂਦਾ ਹੈ। ਇਹ ਸਭ ਇਕ ਸਕ੍ਰੀਨ ਦਾ ਕਮਾਲ ਹੈ, ਜਿਸ 'ਚ ਚੱਲਦੀ ਗੱਡੀ ਨੂੰ ਦਿਖਾਇਆ ਗਿਆ ਹੈ। ਅਸਲੀਅਤ 'ਚ ਕੋਈ ਗੱਡੀ ਨਹੀਂ ਚੱਲ ਰਹੀ ਹੁੰਦੀ। ਜ਼ਾਹਿਰ ਹੈ ਇਸ ਸੀਨ ਨੂੰ ਸੀਰੀਅਲ 'ਚ ਯੂਮ ਕੀਤਾ ਜਾਣਾ ਹੈ ਪਰ ਉਸ ਤੋਂ ਪਹਿਲਾਂ ਹੀ ਪ੍ਰਿਯੰਕਾ ਨੇ ਆਪਣੀ ਕਰਾਮਤ ਦਿਖਾ ਦਿੱਤੀ।


Tags: Priyanka Chopra Accident Funny Video Quantico Season 3 Hollywood Celebrity