FacebookTwitterg+Mail

ਦੁਨੀਆ ਦੇ 500 ਪ੍ਰਭਾਵਸ਼ਾਲੀ ਲੋਕਾਂ 'ਚ ਸ਼ਾਮਲ ਹੋਈ ਪ੍ਰਿਯੰਕਾ

priyanka chopra
11 February, 2018 09:07:32 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਅਤੇ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਦੁਨੀਆ ਦੇ 500 ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਲ ਹੋ ਗਈ ਹੈ। ਇਸ ਨਾਲ ਉਸਨੇ ਆਪਣੇ ਨਾਂ ਨਾਲ ਇਕ ਹੋਰ ਪ੍ਰਾਪਤੀ ਜੋੜ ਲਈ ਹੈ। ਉਹ ਲਿੰਕਡਇਨ ਦੇ ਇਕ ਪੋਲ ਵਿਚ ਦੁਨੀਆ ਵਿਚ 500 ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਲ ਹੋ ਗਈ ਹੈ। ਉਹ ਦੇਸ਼ ਦੀ ਅਜਿਹੀ ਪਹਿਲੀ ਬਾਲੀਵੁੱਡ ਕਲਾਕਾਰ ਹੈ, ਜਿਸਨੇ ਇਹ ਮੰਜ਼ਿਲ ਹਾਸਲ ਕੀਤੀ ਹੈ। ਇਸ ਸੂਚੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਸ਼ਹੂਰ ਟਾਕ ਸ਼ੋਅ ਹੋਸਟ ਓਪੇਰਾ ਵਿਨਫ੍ਰੇ, ਰਿਚਰਡ ਬ੍ਰਾਨਸਨ ਅਤੇ ਬਿਲਗੇਟਸ ਵਰਗੇ ਨਾਂ ਸ਼ਾਮਲ ਹਨ। ਇਹ ਸੂਚੀ ਡਿਜੀਟਲ ਮੀਡੀਆ 'ਤੇ ਇਨ੍ਹਾਂ ਹਸਤੀਆਂ ਦੇ ਪ੍ਰਭਾਵ ਨੂੰ ਦੇਖਦੇ ਹੋਏ ਬਣਾਈ ਗਈ ਹੈ। ਪ੍ਰਿਯੰਕਾ ਦਾ ਇਸ ਲਿਸਟ ਵਿਚ 15ਵਾਂ ਨਾਂ ਹੈ।


Tags: Priyanka ChopraNew York Fashion Week 2018Narendra ModiBollywood Celebrityਪ੍ਰਿਯੰਕਾ ਚੋਪੜਾਨਰਿੰਦਰ ਮੋਦੀ

Edited By

Sunita

Sunita is News Editor at Jagbani.