FacebookTwitterg+Mail

ਅਸਾਮ ਟੂਰੀਜ਼ਮ ਦੇ ਕੈਲੇਂਡਰ 'ਚ ਪ੍ਰਿਅੰਕਾ ਚੋਪੜਾ ਦੇ ਕੱਪੜਿਆਂ 'ਤੇ ਹੋਇਆ ਵਿਵਾਦ

priyanka chopra
21 February, 2018 09:32:45 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਹਮੇਸ਼ਾ ਆਪਣੇ ਫੈਸ਼ਨ ਅਤੇ ਸਟਾਈਲ ਸਟੇਟਮੈਂਟ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਇਸ ਵਾਰ ਵੀ ਪ੍ਰਿਅੰਕਾ ਆਪਣੇ ਡਰੈੱਸ ਨੂੰ ਲੈ ਕੇ ਸੁਰਖੀਆਂ 'ਚ ਹੈ ਪਰ ਇਸ ਵਾਰ ਉਨ੍ਹਾਂ ਨੂੰ ਆਪਣੀ ਡਰੈੱਸ ਦੀ ਤਾਰੀਫ ਨਹੀਂ ਸਗੋਂ ਆਲੋਚਨਾਵਾਂ ਝਲਣੀਆਂ ਪੈ ਰਹੀਆਂ ਹਨ। ਇਹ ਆਲੋਚਨਾਵਾਂ ਕੋਈ ਹੋਰ ਨਹੀਂ ਸਗੋਂ ਕਾਂਗਰਸ ਦੇ ਅਸਾਮ ਦੇ ਕੁਝ ਨੇਤਾ ਕਰ ਰਹੇ ਹਨ।
ਹਾਲ ਹੀ 'ਚ ਅਸਾਮ ਟੂਰੀਜ਼ਮ ਡੇਵਲਪਮੈਂਟ ਕਾਰਪੋਰੇਸ਼ਨ ਦਾ ਨਵਾਂ ਕੈਲੇਂਡਰ ਰਿਲੀਜ਼ ਕੀਤਾ ਗਿਆ, ਜਿਸ 'ਚ ਪ੍ਰਿਅੰਕਾ ਵੀ ਨਜ਼ਰ ਆ ਰਹੀ ਹੈ। ਇਸ ਕੈਲੇਂਡਰ 'ਚ ਲੱਗੇ ਪ੍ਰਿਅੰਕਾ ਦੇ ਫੋਟੋ 'ਤੇ ਕਾਂਗਰਸ ਪਾਰਟੀ ਦੇ ਇਕ ਨੇਤਾ ਨੇ ਆਪਣਾ ਵਿਰੋਧ ਜਿਤਾਇਆ ਹੈ। ਨੇਤਾਵਾਂ ਨੇ ਪ੍ਰਿਅੰਕਾ ਦੇ ਡਰੈੱਸ 'ਤੇ ਅਸਾਮ ਦੀ ਸਭਿ‍ਅਤਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਗੱਲ ਕੀਤੀ ਹੈ। ਦਰਅਸਲ ਪ੍ਰਿਅੰਕਾ ਇਸ ਕੈਲੇਂਡਰ 'ਚ ਇਕ ਫਰਾਕ ਪਹਿਣੇ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਅਸਾਮ ਰਾਜ ਦੀ ਟੂਰੀਜ਼‍ਮ ਐਬੇਸਡਰ ਹੈ।


ਇਕ ਰਿਪੋਰਟ ਮੁਤਾਬਕ, ਅਸੈਂਬਲੀ ਸੇਸ਼ਨ ਦੌਰਾਨ ਕਾਂਗਰਸ ਪਾਰਟੀ ਦੀ ਮੈਂਬਰ ਰੂਪਜੋਤੀ ਕੁਰਮੀ (ਐੱਮ. ਐੱਲ. ਏ.,ਮਰਿਅਨੀ), ਰੋਜਲੀਨ ਟਿਰਕੀ (ਐੱਮ. ਐੱਲ. ਏ., ਸਾਰੂਪਥਰ) ਅਤੇ ਨੰਦਿਤਾ ਦਾਸ (ਐੱਮ. ਐੱਲ. ਏ., ਬੋਕੋ) ਨੇ ਪ੍ਰਿਅੰਕਾ ਚੋਪੜਾ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਇਸ ਡਰੈੱਸ ਅਤੇ ਪਹਿਰਾਵੇ ਕਾਰਨ ਅਸਾਮ ਦੀ ਸਭਿਅਤਾ ਨੂੰ ਗਲਤ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ। ਇਸ ਲਈ ਉਨ੍ਹਾਂ ਨੇ ਅਸਾਮ ਦੇ ਬਰਾਂਡ ਐਬੇਸਡਰ ਪਦ ਤੋਂ ਹਟਾ ਦੇਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਨੇ ਕਿਹਾ,''ਫਰਾਕ ਕਿਸੇ ਵੀ ਤਰ੍ਹਾਂ ਨਾਲ ਅਸਾਮ ਦਾ ਪਹਿਰਾਵਾ ਨਹੀਂ ਹੈ ਅਤੇ ਕੈਲੇਂਡਰ 'ਤੇ ਲੱਗੀਆਂ ਇਹ ਤਸਵੀਰਾਂ ਬਿਲਕੁੱਲ ਵੀ ਸੰਸਕਾਰੀ/ਸਭਿਆਚਾਰੀ ਨਹੀਂ ਹਨ। ਫਰਾਕ ਦੀ ਬਜਾਏ ਪ੍ਰਿਅੰਕਾ ਨੂੰ ਇੱਥੇ ਦੀ ਪਾਰੰਪਰਕ ਮੇਖੇਲਾ ਚਾਦਰ ਦਾ ਇਸਤੇਮਾਲ ਕਰਨਾ ਚਾਹੀਦਾ ਸੀ। ਇਸ ਲਈ ਹੁਣ ਉਨ੍ਹਾਂ ਖਿਲਾਫ ਵਿਰੋਧ ਕੀਤਾ ਜਾ ਰਿਹਾ ਹੈ।
ਉਥੇ ਹੀ ਰਿਪੋਰਟ ਅਨੁਸਾਰ ਅਸਾਮ ਟੂਰੀਜ਼ਮ ਡੇਵਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਪ੍ਰਿਅੰਕਾ ਦਾ ਬਚਾਅ ਕੀਤਾ ਹੈ ਅਤੇ ਉਨ੍ਹਾਂ ਦੇ ਡਰੈੱਸ 'ਚ ਕੁਝ ਵੀ ਵਿਪਤਾਜਨਕ ਨਹੀਂ ਮੰਨਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੈਲੇਂਡਰ ਨੂੰ ਇਸ ਲਈ ਬਣਾਇਆ ਗਿਆ ਹੈ ਤਾਂ ਕਿ ਅਸਾਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਮੋਟ ਕੀਤਾ ਜਾ ਸਕੇ। ਇਸ ਲਈ ਇਸ ਕੈਲੇਂਡਰ ਨੂੰ ਕਈ ਇੰਟਰਨੈਸ਼ਨਲ ਟੂਰ ਆਪਰੇਟਰਸ ਕੋਲ ਵੀ ਭੇਜਿਆ ਜਾ ਚੁੱਕਿਆ ਹੈ।


Tags: Priyanka ChopraFrockAssam TourismBollywood celebrity

Edited By

Manju

Manju is News Editor at Jagbani.