FacebookTwitterg+Mail

ਪ੍ਰਿਯੰਕਾ ਚੋਪੜਾ ਦੇ ਮਸ਼ਹੂਰ ਅਮਰੀਕੀ ਸ਼ੋਅ ਦੀ ਡਿੱਗੀ TRP , ਨਹੀਂ ਆਵੇਗਾ ਅਗਲਾ ਸੀਜ਼ਨ

priyanka chopra
14 May, 2018 10:58:12 AM

ਨਵੀਂ ਦਿੱਲੀ(ਬਿਊਰੋ)— ਖਰਾਬ ਟੀ. ਆਰ. ਪੀ. ਕਾਰਨ ਪ੍ਰਿਯੰਕਾ ਚੋਪੜਾ ਸਟਾਰ 'ਕਵਾਂਟਿਕੋ' ਨੂੰ ਏ. ਬੀ. ਸੀ. ਨੈੱਟਵਰਕ ਨੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਵਾਂਟਿਕੋ-3 ਇਸ ਸੀਜ਼ਨ ਦਾ ਆਖਰੀ ਸ਼ੋਅ ਹੋਵੇਗਾ। ਜੋਸ਼ੂਆ ਸਫਰਾਨ 'ਕਵਾਂਟਿਕੋ' ਦੇ ਨਿਰਮਾਤਾ ਹਨ। ਪ੍ਰਿਯੰਕਾ ਅਲੈਕਸ ਪੈਰਿਸ ਦੇ ਕਿਰਦਾਰ 'ਚ ਹੈ, ਜੋ ਕਿ ਐੱਫ. ਬੀ. ਆਈ. 'ਚ ਹੈ।

Punjabi Bollywood Tadka

26 ਅਪ੍ਰੈਲ ਨੂੰ ਸੀਜ਼ਨ 3 ਦਾ ਪ੍ਰਸਾਰਨ ਸ਼ੁਰੂ ਹੋਇਆ ਸੀ। ਨੀਲਸਨ ਲਾਇਵ ਪਲਸ ਸੇਮ ਡਾਟਾ ਦੇ ਮੁਤਾਬਿਕ 'ਕਵਾਂਟਿਕੋ' ਦੇ ਤੀਸਰੇ ਸੀਜ਼ਨ ਦੀ ਤਿੰਨ ਕੜੀਆਂ ਦੀ ਔਸਤ ਰੇਟਿੰਗ 0.5 ਸੀ ਤੇ ਦਰਸ਼ਕਾਂ ਦੀ ਸੰਖਿਆ ਸਿਰਫ 23 ਲੱਖ ਸੀ।  ਰੇਟਿੰਗ 'ਚ ਗਿਰਾਵਟ ਕਾਰਨ ਸ਼ੋਅ ਮੇਕਰਸ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

Punjabi Bollywood Tadka

ਪਿਛਲੇ 2 ਸੀਜ਼ਨਾਂ ਦਾ ਹਿੱਸਾ ਰਹੀ ਪ੍ਰਿਯੰਕਾ ਸ਼ੋਅ 'ਚ ਆਪਣੀ ਬਿਹਤਰੀਨ ਪ੍ਰਫਾਰਮੈਂਸ ਦੇ ਕਾਰਨ 2 ਵਾਰ ਪੀਪਲਸ ਚੁਆਇਸ ਐਵਾਰਡ ਆਪਣੇ ਨਾਂ ਕਰ ਚੁੱਕੀ ਹੈ।


Tags: Priyanka ChopraQuanticoTRP Ratings ABC Network American Tv Show

Edited By

Chanda Verma

Chanda Verma is News Editor at Jagbani.