FacebookTwitterg+Mail

ਪ੍ਰਿਯੰਕਾ ਚੋਪੜਾ ਦੀ ਚੌਥੀ ਮਰਾਠੀ ਫਿਲਮ 'ਪਾਣੀ' ਦਾ ਐਲਾਨ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ

priyanka chopra
16 May, 2018 11:44:40 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਆਪਣੀ ਚੌਥੀ ਮਰਾਠੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਖਾਸ ਵਿਸ਼ੇ 'ਤੇ ਬਣਨ ਜਾ ਰਹੀ ਇਹ ਫਿਲਮ ਅਸਲ ਜ਼ਿੰਦਗੀ 'ਤੇ ਆਧਾਰਿਤ ਹੈ। ਪ੍ਰਿਯੰਕਾ ਦਾ ਕਹਿਣਾ ਹੈ ਕਿ ਮੈਂ ਇਸ ਸੋਚ ਨਾਲ ਹੀ ਪਰਪਲ ਪੇਬਲ ਪਿਚਰਸ ਨੂੰ ਸ਼ੁਰੂ ਕੀਤਾ ਸੀ, ਤਾਂ ਜੋ ਇਸ ਦੇ ਬੈਨਰ ਹੇਠ ਚੰਗੀ ਕਹਾਣੀਆਂ ਅਤੇ ਨਵੇਂ ਹੁਨਰ ਨੂੰ ਮੌਕਾ ਮਿਲ ਸਕੇ। ਫਿਲਮ 'ਪਾਣੀ' ਖਾਸ ਹੈ, ਕਿਉਂਕਿ ਇਹ ਇਕ ਸੱਚੀ ਕਹਾਣੀ 'ਤੇ ਆਧਾਰਿਤ ਹੈ ਅਤੇ ਇਸ 'ਚ ਇਕ ਸਮਕਾਲੀ ਮੁੱਦੇ ਨੂੰ ਚੁੱਕਿਆ ਗਿਆ ਹੈ। ਪ੍ਰਿਯੰਕਾ ਨੇ ਇਕ ਬਲੂ ਮੋਸ਼ਨ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ''ਸਾਡੀ ਚੌਥੀ ਮਰਾਠੀ ਫਿਲਮ 'ਪਾਣੀ' ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ। ਆਦਿਨਾਥ ਕੋਠਾਰੇ ਵਲੋਂ ਨਿਰਦੇਸ਼ਿਤ ਇਹ ਫਿਲਮ ਇਕ ਪ੍ਰੇਰਣਾਦਾਇਕ ਕਹਾਣੀ ਹੈ।

ਦੱਸਣਯੋਗ ਹੈ ਕਿ ਪ੍ਰਿਯੰਕਾ ਇਸ ਤੋਂ ਪਹਿਲਾਂ ਤਿੰਨ ਮਰਾਠੀ ਫਿਲਮਾਂ 'ਵੇਂਟਿਲੇਟਰ', 'ਕਾਯ ਰੇ ਰਾਸਕਲਾ' ਅਤੇ 'ਫਾਇਰਬ੍ਰਾਡ' ਨੂੰ ਪ੍ਰੋਡਿਊਸ ਕਰ ਚੁੱਕੀ ਹੈ। ਉਸਦੀ ਫਿਲਮ 'ਵੇਂਟਿਲੇਟਰ' ਨੂੰ ਤਿੰਨ ਨੈਸ਼ਨਲ ਐਵਾਰਡ ਮਿਲੇ ਸਨ। ਇਸ ਤੋਂ ਇਲਾਵਾ ਪ੍ਰਿਯੰਕਾ ਅਮਰੀਕਾ ਦੇ ਮਸ਼ਹੂਰ ਸ਼ੋਅ 'ਕਵਾਂਟਿਕੋ' ਦੇ ਸੀਜ਼ਨ 3 'ਚ ਨਜ਼ਰ ਆ ਰਹੀ ਹੈ।


Tags: Priyanka Chopra Paani Purple Pebble Pictures Quantico Twitter Marathi Film

Edited By

Kapil Kumar

Kapil Kumar is News Editor at Jagbani.