FacebookTwitterg+Mail

ਸਲਮਾਨ ਸਟਾਰਰ ਫਿਲਮ 'ਭਾਰਤ' ਲਈ ਪ੍ਰਿਯੰਕਾ ਨੂੰ ਮਿਲੇ 12 ਕਰੋੜ

priyanka chopra
17 June, 2018 11:52:28 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੂੰ ਫਿਲਮ 'ਭਾਰਤ' ਲਈ 12 ਕਰੋੜ ਦੀ ਫੀਸ ਮਿਲੀ ਹੈ। ਪ੍ਰਿਯੰਕਾ ਚੋਪੜਾ ਛੇਤੀ ਸਲਮਾਨ ਖਾਨ ਨਾਲ ਫਿਲਮ 'ਭਾਰਤ' ਵਿਚ ਕੰਮ ਕਰੇਗੀ। ਪ੍ਰਿਯੰਕਾ ਕੌਮਾਂਤਰੀ ਸਟਾਰ ਬਣ ਚੁੱਕੀ ਹੈ। ਕਵਾਂਟਿਕੋ ਰਾਹੀਂ ਉਹ ਅਮਰੀਕਾ ਵਿਚ ਘਰ-ਘਰ ਪਹੁੰਚੀ ਹੈ। ਕਾਫੀ ਸਮੇਂ ਤੱਕ ਹਾਲੀਵੁੱਡ ਵਿਚ ਕੰਮ ਕਰਨ ਤੋਂ ਬਾਅਦ ਪ੍ਰਿਯੰਕਾ ਦੀ 'ਭਾਰਤ' ਵਿਚ ਵਾਪਸੀ ਹੋਈ ਹੈ ਅਤੇ ਹੁਣ ਉਹ ਵੱਡੇ ਪਰਦੇ 'ਤੇ ਆਉਣ ਦੀ ਤਿਆਰੀ ਕਰ ਰਹੀ ਹੈ। ਪ੍ਰਿਯੰਕਾ ਦੀ ਟੀਮ ਨੇ 'ਭਾਰਤ' ਲਈ ਸਲਮਾਨ ਖਾਨ ਦੀ ਕੰਪਨੀ ਤੋਂ 14 ਕਰੋੜ ਰੁਪਏ ਫੀਸ ਦੇ ਤੌਰ 'ਤੇ ਮੰਗੇ ਸਨ। ਫਿਲਮ ਲਈ ਪ੍ਰਿਯੰਕਾ ਨੂੰ 12 ਕਰੋੜ ਰੁਪਏ ਦਿੱਤੇ ਗਏ ਹਨ।

ਦੱਸਣਯੋਗ ਹੈ ਕਿ 'ਭਾਰਤ' ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਹਨ। ਫਿਲਮ 'ਚ ਸਲਮਾਨ ਖਾਨ, ਪ੍ਰਿਯੰਕਾ ਚੋਪੜਾ, ਦਿਸ਼ਾ ਪਟਾਨੀ, ਤੱਬੂ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਫਿਲਮ ਅਗਲੇ ਸਾਲ ਦੀਵਾਲੀ ਮੌਕੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Priyanka Chopra Salman Khan Bharat Fee Ali Abbas Zafar Bollywood Actress

Edited By

Kapil Kumar

Kapil Kumar is News Editor at Jagbani.