FacebookTwitterg+Mail

ਦੀਪਿਕਾ ਤੇ ਡੀਜ਼ਲ ਨੂੰ ਜਵਾਬ ਦੇਣ ਲਈ ਡਵੇਨ ਜੌਨਸਨ ਨੂੰ ਭਾਰਤ ਲਿਆਵੇਗੀ ਪ੍ਰਿਅੰਕਾ ਚੋਪੜਾ!

priyanka chopra dwayne johnson to come india to promote baywatch
17 January, 2017 06:57:31 PM
ਮੁੰਬਈ— ਆਪਣੀ ਡੈਬਿਊ ਹਾਲੀਵੁੱਡ ਫਿਲਮ 'ਟਰਿੱਪਲ ਐਕਸ : ਰਿਟਰਨ ਆਫ ਜ਼ੈਂਡਰ ਕੇਜ' ਦੀ ਪ੍ਰਮੋਸ਼ਨ ਲਈ ਸਹਿ-ਕਲਾਕਾਰ ਵਿਨ ਡੀਜ਼ਲ ਨੂੰ ਭਾਰਤ ਲੈ ਕੇ ਆਈ ਦੀਪਿਕਾ ਪਾਦੁਕੋਣ ਨੇ ਤਾਂ ਆਪਣਾ ਜ਼ੋਰ ਦਿਖਾ ਦਿਖਾ ਹੈ। ਹੁਣ ਵਾਰੀ ਪ੍ਰਿਅੰਕਾ ਚੋਪੜਾ ਦੀ ਹੈ, ਜੋ ਖੁਦ 'ਬੇਵਾਚ' ਰਾਹੀਂ ਹਾਲੀਵੁੱਡ 'ਚ ਆਪਣੀ ਪਾਰੀ ਸ਼ੁਰੂ ਕਰ ਰਹੀ ਹੈ। ਪ੍ਰਿਅੰਕਾ ਨੇ ਆਪਣੇ ਸਹਿ-ਕਲਾਕਾਰ ਡਵੇਨ ਜੌਨਸਨ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਇਕ ਸੰਯੋਗ ਹੈ ਕਿ ਬਾਲੀਵੁੱਡ ਦੀਆਂ ਦੋ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਨੇ ਇਕੋ ਸਮੇਂ ਹਾਲੀਵੁੱਡ 'ਚ ਉਡਾਣ ਭਰੀ ਹੈ। ਦੋਵੇਂ ਹਾਲੀਵੁੱਡ ਦੇ ਵੱਡੇ ਐਕਸ਼ਨ ਸਿਤਾਰਿਆਂ ਨਾਲ ਅੰਤਰਰਾਸ਼ਟਰੀ ਸਿਨੇਮਾ 'ਚ ਆਪਣਾ ਕਰੀਅਰ ਸ਼ੁਰੂ ਕਰ ਰਹੀਆਂ ਹਨ। ਅਜਿਹੇ 'ਚ ਦੀਪਿਕਾ ਤੇ ਪ੍ਰਿਅੰਕਾ 'ਚ ਨਾ ਚਾਹੁੰਦੇ ਹੋਏ ਵੀ ਮੁਕਾਬਲਾ ਹੋਣ ਲੱਗ ਪਿਆ ਹੈ। ਦੀਪਿਕਾ ਦੇ ਸੱਦੇ 'ਤੇ ਵਿਨ ਨੇ ਭਾਰਤ ਆਉਣ ਤੋਂ ਬਾਅਦ ਹੁਣ ਪ੍ਰਿਅੰਕਾ 'ਤੇ ਵੀ ਇਹ ਦਬਾਅ ਬਣ ਗਿਆ ਹੈ ਕਿ ਉਹ ਆਪਣੇ 'ਬੇਵਾਚ' ਦੇ ਸਹਿ-ਕਲਾਕਾਰ ਨੂੰ ਪ੍ਰਮੋਸ਼ਨ ਲਈ ਭਾਰਤ ਲੈ ਕੇ ਆਏ ਤੇ ਆਪਣੇ ਫੈਨਜ਼ ਨੂੰ ਦੱਸੇ ਕਿ ਉਹ ਕਿਸੇ ਮਾਮਲੇ 'ਚ ਦੀਪਿਕਾ ਤੋਂ ਘੱਟ ਨਹੀਂ ਹੈ। ਪ੍ਰਿਅੰਕਾ ਨੇ ਇਸ ਦਿਸ਼ਾ 'ਚ ਸੋਚਣਾ ਸ਼ੁਰੂ ਵੀ ਕਰ ਦਿੱਤਾ ਹੈ।
ਇਕ ਇੰਟਰਵਿਊ 'ਚ ਪ੍ਰਿਅੰਕਾ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਉਹ 'ਬੇਵਾਚ' ਦੀ ਟੀਮ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਭਾਰਤ 'ਚ ਵੱਡੇ ਪੱਧਰ 'ਤੇ ਪ੍ਰਮੋਸ਼ਨ ਕਰਨਾ ਚਾਹੁੰਦੀ ਹੈ। ਪ੍ਰਿਅੰਕਾ ਨੇ ਦੱਸਿਆ ਕਿ ਉਸ ਨੇ ਭਾਰਤ ਬਾਰੇ ਇੰਨਾ ਕੁਝ ਕਿਹਾ ਹੈ ਕਿ ਫਿਲਮ ਦੀ ਸਟਾਰਕਾਸਟ ਇਥੇ ਆਉਣ ਲਈ ਬੇਕਰਾਰ ਹੈ। ਖਾਸ ਗੱਲ ਇਹ ਹੈ ਕਿ ਪ੍ਰਿਅੰਕਾ 'ਬੇਵਾਚ' ਦੀ ਟੀਮ ਨੂੰ ਸਿਰਫ ਮੁੰਬਈ ਨਹੀਂ, ਸਗੋਂ ਪੂਰਾ ਦੇਸ਼ ਘੁਮਾਉਣਾ ਚਾਹੁੰਦੀ ਹੈ ਤਾਂ ਕਿ ਉਹ ਹਰ ਇਕ ਚੀਜ਼ ਦਾ ਤਜਰਬਾ ਲੈ ਸਕਣ।

Tags: ਪ੍ਰਿਅੰਕਾ ਚੋਪੜਾ Priyanka Chopra ਡਵੇਨ ਜੌਨਸਨ Dwayne Johnson ਬੇਵਾਚ Baywatch ਦੀਪਿਕਾ ਪਾਦੁਕੋਣ Deepika Padukone ਵਿਨ ਡੀਜ਼ਲ Vin Diesel