FacebookTwitterg+Mail

ਜਦੋਂ ਸਾਬਕਾ ਪ੍ਰੇਮੀ 'ਤੇ ਪ੍ਰਿਯੰਕਾ ਦੀ ਪਈ ਨਜ਼ਰ, ਅੱਗੇ ਦਾ ਮਾਮਲਾ ਜਾਣ ਤੁਹਾਨੂੰ ਵੀ ਹੋਵੇਗੀ ਹੈਰਾਨੀ

priyanka chopra harman baweja
22 August, 2017 02:04:17 PM

ਮੁੰਬਈ— ਕੱਲ ਰਾਤ ਬਾਲੀਵੁੱਡ ਦੇ ਸਾਬਕਾ ਲਵਰਜ਼ ਪ੍ਰਿਯੰਕਾ ਚੋਪੜਾ ਅਤੇ ਹਰਮਨ ਬਵੇਜਾ ਦੀਆਂ ਨਜ਼ਰਾਂ ਆਪਸ 'ਚ ਟਕਰਾਈਆਂ। ਦੋਹਾਂ ਦੇ ਇਕ-ਦੂਜੇ ਨਾਲ ਮਿਲਣ ਤੋਂ ਬਾਅਦ ਜੋ ਹੋਇਆ ਉਸ ਨੂੰ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਸਨ। ਅਸਲ 'ਚ ਨਿਰਦੇਸ਼ਕ ਸਿਧਾਰਥ ਆਨੰਦ ਦੀ ਹਾਊਸ ਪਾਰਟੀ 'ਚ ਇਹ ਦੋਵੇਂ ਸੈਲੀਬ੍ਰਿਟੀਜ਼ ਮੌਜੂਦ ਸਨ। ਅਕਸਰ ਦੇਖਿਆ ਜਾਂਦਾ ਹੈ ਕਿ ਸਾਬਕਾ ਕੱਪਲ ਜਦੋਂ ਵੀ ਟਕਰਾਉਂਦੇ ਹਨ, ਇਕ ਦੂਜੇ ਨਾਲ ਨਜ਼ਰਾਂ ਚੁਰਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਕਵਾਂਟੀਕੋ ਸਟਾਰ ਪਿਕੀ ਚਾਪਸ ਦਾ ਹਰਮਨ ਨਾਲ ਜਦੋਂ ਸਾਹਮਣਾ ਹੋਇਆ ਤਾਂ ਉਹ ਪਿਆਰ ਨਾਲ ਹਾਏ ਬੋਲੀ। ਦੋਵੇਂ ਇਕ ਦੂਜੇ ਨਾਲ ਕਾਫੀ ਚੰਗੇ ਤਰੀਕੇ ਨਾਲ ਮਿਲੇ ਅਤੇ ਸਮਾਈਲ ਨਾਲ ਹੈਲੋ-ਹਾਏ ਕੀਤੀ। ਇਸ ਤੋਂ ਪਹਿਲਾਂ ਵੀ ਹਰਮਨ ਅਤੇ ਪ੍ਰਿਯੰਕਾ ਚੋਪੜਾ ਕਨੇਡਾ 'ਚ ਸਾਲ 2013 'ਚ ਐਵਾਰਡ ਫੰਕਸ਼ਨ 'ਚ ਟਕਰਾਏ ਸਨ। ਉੱਥੇ ਵੀ ਇਹ ਦੋਵੇਂ ਬਿਨਾਂ ਸ਼ਰਮਾਏ ਮਿਲੇ ਸਨ।
ਜ਼ਿਕਰਯੋਗ ਹੈ ਕਿ ਹਰਮਨ ਅਤੇ ਪ੍ਰਿਯੰਕਾ ਦੀ ਪ੍ਰੇਮ ਕਹਾਣੀ ਵਧੇਰੇ ਨਹੀਂ ਟਿਕ ਪਾਈ ਸੀ। ਦੋਹਾਂ ਨੇ ਇੱਕਠੇ ਫਿਲਮ 'ਵ੍ਹਾਟਸ ਯੋਰ ਰਾਸ਼ੀ?' ਕੀਤੀ ਸੀ ਪਰ ਦੂਜੀ ਫਿਲਮ 'ਲਵ ਸਟੋਰੀ 2050' ਕਰਨ ਤੱਕ ਦੋਹਾਂ ਦਾ ਸੰਬੰਧ ਖਤਮ ਹੋਣ ਦੀ ਕਗਾਰ 'ਤੇ ਖੜ੍ਹਾ ਸੀ। ਇਸ ਫਿਲਮ ਹਰਮਨ ਦੇ ਪਿਤਾ ਹੈਰੀ ਬਵੇਜਾ ਨੇ ਡਾਇਰੈਕਟ ਕੀਤਾ ਸੀ। ਖਬਰਾਂ ਸਨ ਕਿ ਬਾਕਸ ਆਫਿਸ 'ਤੇ ਇਸ ਫਿਲਮ ਦੇ ਫਲਾਪ ਹੋਣ ਦੇ ਬਾਵਜੂਦ ਦੋਹਾਂ ਦਾ ਰਿਸ਼ਤਾ ਬਹੁਤ ਹੀ ਤਣਾਅ ਤੋਂ ਗੁਜ਼ਰ ਰਿਹਾ ਸੀ। ਇਸ ਤੋਂ ਬਾਅਦ ਰਿਸ਼ਤੇ ਨੂੰ ਵਧੇਰ ਖਿੱਚਣ ਦੀ ਜਗ੍ਹਾ ਦੋਹਾਂ ਨੇ ਇਕ-ਦੂਜੇ ਨੂੰ ਅਲਵਿਦਾ ਕਹਿਣਾ ਬਿਹਤਰ ਸਮਝਿਆ। ਬ੍ਰੇਕਅੱਪ ਦੀਆਂ ਖਬਰਾਂ ਦੀ ਪੁਸ਼ਟੀ ਉਸ ਸਮੇਂ ਹੋਈ ਜਦੋਂ 2009 'ਚ ਦੋਹਾਂ ਨੇ ਨਿਊ ਈਅਰ ਵੱਖ-ਵੱਖ ਮਨਾਇਆ। ਬ੍ਰੇਕਅੱਪ ਤੋਂ ਬਾਅਦ ਪ੍ਰਿਯੰਕਾ ਸ਼ਾਹਿਦ ਕਪੂਰ ਦੇ ਨਾਲ ਹਰਮਨ ਬਿਪਾਸ਼ਾ ਬਾਸੂ ਨਾਲ ਰਿਲੇਸ਼ਨ 'ਚ ਆ ਗਏ ਸਨ।


Tags: Priyanka chopraHarman bawejaShahid kapoorBollywood celebrityਪ੍ਰਿਯੰਕਾ ਚੋਪੜਾਹਰਮਨ ਬਵੇਜਾ