FacebookTwitterg+Mail

ਕਰਨ ਨੇ ਪ੍ਰਿਅੰਕਾ ਕੋਲੋਂ ਪੁੱਛਿਆ, ਕੀ ਆਪਣੇ ਐਕਸ ਨੂੰ ਕਿੱਸ ਕੀਤੀ, ਜਾਣੋ ਕੀ ਸੀ ਪ੍ਰਿਅੰਕਾ ਦਾ ਜਵਾਬ

priyanka chopra in koffee with karan
18 January, 2017 10:16:10 PM
ਮੁੰਬਈ— ਸਟਾਰ ਵਰਲਡ ਦੇ ਮਸ਼ਹੂਰ ਟੀ. ਵੀ. ਸ਼ੋਅ 'ਕੌਫੀ ਵਿਦ ਕਰਨ' 'ਚ ਇਸ ਐਤਵਾਰ ਦੇਸੀ ਗਰਲ ਪ੍ਰਿਅੰਕਾ ਚੋਪੜਾ ਆਪਣੀ ਜ਼ਿੰਦਗੀ ਨਾਲ ਜੁੜੀਆਂ ਨਿੱਜੀ ਗੱਲਾਂ ਦਾ ਖੁਲਾਸਾ ਕਰਦੀ ਨਜ਼ਰ ਆਵੇਗੀ। ਸਟਾਰ ਵਰਲਡ ਨੇ ਸੋਸ਼ਲ ਮੀਡੀਆ 'ਤੇ ਕਰਨ ਨਾਲ ਪ੍ਰਿਅੰਕਾ ਦੇ ਇਸ ਐਪੀਸੋਡ ਦੇ ਪ੍ਰੋਮੋ ਸ਼ੇਅਰ ਕੀਤੇ ਹਨ। ਪ੍ਰਿਅੰਕਾ ਪ੍ਰੋਮੋ 'ਚ ਵਿਆਹ ਤੋਂ ਲੈ ਕੇ ਜ਼ਿੰਦਗੀ ਨਾਲ ਜੁੜੇ ਬੇਹੱਦ ਨਿੱਜੀ ਸਵਾਲਾਂ ਦਾ ਖੁੱਲ੍ਹ ਕੇ ਜਵਾਬ ਦਿੰਦੀ ਨਜ਼ਰ ਆ ਰਹੀ ਹੈ।
ਪ੍ਰਿਅੰਕਾ ਨੇ ਸ਼ੋਅ ਦੌਰਾਨ ਵਿਆਹ ਨਾਲ ਜੁੜੀਆਂ ਅਫਵਾਹਾਂ ਦੇ ਸਵਾਲ 'ਤੇ ਦੱਸਿਆ ਕਿ ਜਦੋਂ ਹੱਥ 'ਚ ਮੁੰਦਰੀ ਹੋਵੇਗੀ ਤਾਂ ਪਤਾ ਲੱਗ ਜਾਵੇਗਾ ਕਿ ਵਿਆਹ ਕਦੋਂ ਹੈ। ਪ੍ਰੋਮੋ ਤੋਂ ਪਤਾ ਚੱਲਦਾ ਹੈ ਕਿ ਪ੍ਰਿਅੰਕਾ ਤੋਂ ਕਰਨ ਸ਼ੋਅ 'ਚ ਪੁੱਛਣ ਵਾਲੇ ਹਨ ਕਿ ਕੀ ਉਸ ਨੇ ਕਦੇ ਐਕਸ ਨੂੰ ਕਿੱਸ ਕੀਤੀ ਹੈ? ਜਿਸ ਦੇ ਜਵਾਬ 'ਚ ਪ੍ਰਿਅੰਕਾ ਨੇ ਕੌਫੀ ਦਾ ਟਕੀਲਾ ਸ਼ਾਟ ਲਿਆ, ਇਸ ਟਾਸਕ 'ਚ ਟਕੀਲਾ ਸ਼ਾਟ ਲੈਣ ਦਾ ਮਤਲਬ ਹੁੰਦਾ ਹੈ ਕਿ ਹਾਂ। ਪ੍ਰਿਅੰਕਾ ਅਜਿਹੇ ਹੀ ਕਈ ਹੋਰ ਨਿੱਜੀ ਸਵਾਲਾਂ ਦਾ ਜਵਾਬ ਦਿੰਦੀ ਨਜ਼ਰ ਆ ਰਹੀ ਹੈ। ਜਿਸ ਨੂੰ ਹੇਠਾਂ ਦਿੱਤੇ ਲਿੰਕਸ 'ਤੇ ਕਲਿਕ ਕਰਕੇ ਦੇਖਿਆ ਜਾ ਸਕਦਾ ਹੈ—
https://www.facebook.com/StarWorldIndia/videos/10154782764511745/

https://www.facebook.com/StarWorldIndia/videos/10154770598596745/

Tags: ਕੌਫੀ ਵਿਦ ਕਰਨ Koffee With Karan ਪ੍ਰਿਅੰਕਾ ਚੋਪੜਾ Priyanka Chopra ਕਰਨ Karan Johar