FacebookTwitterg+Mail

ਆਖਿਰ ਪ੍ਰਿਯੰਕਾ ਚੋਪੜਾ ਨੇ ਖੁਦ ਨੂੰ ਬਾਥਰੂਮ 'ਚ ਜਾ ਕੇ ਅਜਿਹਾ ਕਿਉਂ ਕਿਹਾ?

    1/4
28 September, 2016 02:04:19 PM
ਲਾਸ ਏਂਜਲਸ- ਲੋਕਪ੍ਰਿਯ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਟੀ. ਵੀ. ਸ਼ੋਅ 'ਕਵਾਂਟਿਕੋ' ਲਈ ਆਡੀਸ਼ਨ ਦੇਣਾ ਉਨ੍ਹਾਂ ਲਈ 'ਅਜੀਬ' ਸੀ ਪਰ ਆਡੀਸ਼ਨ 'ਚ ਉਨ੍ਹਾਂ ਨੇ ਆਪਣਾ ਸਭ ਤੋਂ ਚੰਗਾ ਸ਼ਾਟ ਦਿੱਤਾ ਅਤੇ ਉਨ੍ਹਾਂ ਨੂੰ ਮੁੱਖ ਭੂਮਿਕਾ ਲਈ ਚੁਣਿਆ ਗਿਆ। ਵੈੱਬਸਾਈਟ 'ਡੇਲੀਮੇਲ ਡਾਟ ਕੋ ਡਾਟ ਯੂਕੇ' ਦੀ ਰਿਪੋਰਟ ਅਨੁਸਾਰ,''ਅੰਦਾਜ਼, ਫੈਸ਼ਨ, 7 ਖੂਨ ਮੁਆਫ, ਬਾਜੀਰਾਵ ਮਸਤਾਨੀ'' ਜਿਹੀਆਂ ਬਾਲੀਵੁੱਡ ਫਿਲਮਾਂ ਲਈ ਮਸ਼ਹੂਰ ਪ੍ਰਿਯੰਕਾ ਨੇ ਚੈਟ ਸ਼ੋਅ 'ਗੁਡ ਮਾਰਨਿੰਗ ਅਮਰੀਕਾ' 'ਚ ਕਿਹਾ ਹੈ ਕਿ ਪਹਿਲੀ ਵਾਰ ਉਹ 'ਕਵਾਂਟਿਕੋ' ਦੇ ਆਡੀਸ਼ਨ ਦੌਰਾਨ ਡਰ 'ਚ ਸੀ। ਭਾਰਤ 'ਚ ਇਸ ਤਰ੍ਹਾਂ ਦਾ ਆਡੀਸ਼ਨ Noraml ਨਹੀਂ ਹੈ।
ਉਨ੍ਹਾਂ ਕਿਹਾ,''ਮੈਂ ਕਦੇ ਇਸ ਤਰ੍ਹਾਂ ਦਾ ਆਡੀਸ਼ਨ ਨਹੀਂ ਦਿੱਤਾ ਸੀ ਜਿੱਥੇ ਕਮਰੇ 'ਚ ਸੱਤ ਲੋਕ ਤੁਹਾਨੂੰ ਦੇਖ ਰਹੇ ਹਨ। ਇਕ ਕਲਾਕਾਰ ਲਈ ਇਹ ਬੇਹੱਦ ਅਜੀਬ ਸਥਿਤੀ ਹੁੰਦੀ ਹੈ।'' 34 ਸਾਲਾ ਅਦਾਕਾਰਾ ਟੀ. ਵੀ. ਸ਼ੋਅ 'ਕਵਾਂਟਿਕੋ' 'ਚ ਐੱਫ. ਬੀ. ਆਈ. ਏਜੰਟ ਐਲੇਕਸ ਪਾਰਿਸ਼ ਦੀ ਭੂਮਿਕਾ 'ਚ ਹੈ। ਉਨ੍ਹਾਂ ਕਿਹਾ,''80,000 ਲੋਕਾਂ ਦੇ ਸਾਹਮਣੇ ਸਟੇਜ 'ਤੇ ਮੈਂ ਖੁਦ ਨੂੰ ਬੇਵਕੂਫ ਦੀ ਤਰ੍ਹਾਂ ਪੇਸ਼ ਕਰ ਸਕਦੀ ਹਾਂ ਪਰ ਉਹ ਇਕ ਅਜਿਹਾ ਪਲ ਸੀ, ਜਿਸ ਦੇ ਬਾਰੇ 'ਚ ਸੋਚ ਕੇ ਮੇਰੇ ਹੱਥਾਂ-ਪੈਰਾਂ ਤੋਂ ਪਸੀਨਾ ਆ ਜਾਂਦਾ ਹੈ। ਇਸ ਲਈ ਮੈਂ ਬਾਥਰੂਮ 'ਚ ਜਾ ਕੇ ਖੁਦ ਨਾਲ ਹੀ ਗੱਲ ਕਰ ਰਹੀ ਸੀ ਕਿ ''ਤੂੰ ਅਜੇ ਤੱਕ 50 ਫਿਲਮਾਂ ਕੀਤੀਆਂ ਹਨ। ਕੀ ਹੋ ਗਿਆ ਹੈ ਤੈਨੂੰ? ਫਿਰ ਮੈਂ ਉਨ੍ਹਾਂ ਦੇ ਸਾਹਮਣੇ ਗਈ ਅਤੇ ਮੈਨੂੰ ਇਹ ਭੂਮਿਕਾ ਮਿਲੀ।'' 'ਕਵਾਂਟਿਕੋ' ਭਾਰਤ 'ਚ ਸੋਮਵਾਰ ਤੋਂ ਸਟਾਰ ਵਰਲਡ ਅਤੇ ਸਟਾਰ ਐੱਚ. ਡੀ. 'ਤੇ ਪ੍ਰਸਾਰਿਤ ਹੋਵੇਗਾ।

Tags: ਪ੍ਰਿਯੰਕਾ ਚੋਪੜਾਕਵਾਂਟਿਕੋpriyanka chopra quantico audition bathroomਆਡੀਸ਼ਨ ਬਾਥਰੂਮ

About The Author

Anuradha Sharma

Anuradha Sharma is News Editor at Jagbani.