FacebookTwitterg+Mail

ਪ੍ਰਿਅੰਕਾ ਚੋਪੜਾ ਨੇ ਦੂਜੀ ਵਾਰ ਆਪਣੇ ਨਾਂ ਕੀਤਾ 'ਪੀਪਲ ਚੁਆਇਸ ਐਵਾਰਡ' (ਦੇਖੋ ਤਸਵੀਰਾਂ)

    1/13
19 January, 2017 09:31:30 PM
ਲਾਸ ਏਂਜਲਸ— ਭਾਰਤੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ 'ਗਰੇਜ ਐਨਾਟੌਮੀ' ਦੀ ਅਭਿਨੇਤਰੀ ਐਲੇਨ ਪੋਮਪੀਓ ਤੇ ਵਿਓਲਾ ਡੈਵਿਸ ਨੂੰ ਪਿੱਛੇ ਛੱਡਦਿਆਂ '2017 ਪੀਪਲ ਚੁਆਇਸ ਐਵਾਰਡ' 'ਚ ਪਸੰਦੀਦਾ ਡ੍ਰਾਮੈਟਿਕ ਟੀ. ਵੀ. ਅਭਿਨੇਤਰੀ ਦਾ ਐਵਾਰਡ ਆਪਣੇ ਨਾਂ ਕਰ ਲਿਆ ਹੈ। ਪ੍ਰਿਅੰਕਾ ਨੂੰ ਇਹ ਐਵਾਰਡ ਉਨ੍ਹਾਂ ਦੇ ਅਮਰੀਕੀ ਟੀ. ਵੀ. ਸ਼ੋਅ 'ਕਵਾਂਟੀਕੋ' ਲਈ ਮਿਲਿਆ। ਉਸ ਦਾ ਇਹ ਦੂਜਾ ਪੀਪਲ ਚੁਆਇਸ ਐਵਾਰਡ ਹੈ। ਪਸੰਦੀਦਾ ਡ੍ਰਾਮੈਟਿਕ ਕੈਟਾਗਰੀ 'ਚ ਜੇਤੂ ਐਲਾਨੀ ਜਾਣ ਤੋਂ ਬਾਅਦ ਪ੍ਰਿਅੰਕਾ ਨੇ ਆਪਣੀ ਮਾਂ ਮਧੂ ਚੋਪੜਾ ਨੂੰ ਗਲੇ ਲਗਾਇਆ ਤੇ ਫਿਰ ਉਹ ਐਵਾਰਡ ਲੈਣ ਸਟੇਜ 'ਤੇ ਪਹੁੰਚੀ।
ਇਸ ਕੈਟਾਗਰੀ 'ਚ ਕੈਰੀ ਵਾਸ਼ਿੰਗਟਨ ਤੇ ਤਾਰਾਜੀ ਪੀ ਹੇਨਸਨ ਵੀ ਨਾਮਜ਼ਦ ਸਨ। ਐਵਾਰਡ ਮਿਲਣ 'ਤੇ ਉਤਸ਼ਾਹਿਤ ਪ੍ਰਿਅੰਕਾ ਨੇ ਕਿਹਾ ਕਿ ਉਹ ਪੋਮਪੀਓ, ਡੈਵਿਸ ਤੇ ਹੋਰਨਾਂ ਨਾਲ ਨਾਮੀਨੇਟ ਹੋ ਕੇ ਸਨਮਾਨਿਤ ਮਹਿਸੂਸ ਕਰ ਰਹੀ ਹੈ। ਉਸ ਨੇ ਕਿਹਾ, 'ਤੁਹਾਡਾ ਸਭ ਦਾ ਧੰਨਵਾਦ। ਇਹ ਸਫਰ ਅਦਭੁੱਤ ਰਿਹਾ। ਮੇਰੇ ਨਾਲ ਅੱਜ ਇਸ ਕੈਟਾਗਰੀ 'ਚ ਨਾਮੀਨੇਟ ਹਰ ਇਕ ਮਹਿਲਾ, ਇਹ ਸਾਰੀਆਂ ਬਿਹਤਰੀਨ ਅਭਿਨੇਤਰੀਆਂ ਹੀ ਮੇਰੇ ਟੀ. ਵੀ. ਸ਼ੋਅ ਕਰਨ ਦਾ ਕਾਰਨ ਹਨ।'

Tags: ਪ੍ਰਿਅੰਕਾ ਚੋਪੜਾ Priyanka Chopra ਪੀਪਲ ਚੁਆਇਸ ਐਵਾਰਡ Peoples Choice Awards