FacebookTwitterg+Mail

ਪ੍ਰਿਯੰਕਾ ਚੋਪੜਾ ਨੇ ਰਿਕਿਤ ਰੋਸ਼ਨ ਨੂੰ ਦਿੱਤਾ ਵੱਡਾ ਝਟਕਾ, ਇਸ ਕੰਮ ਲਈ ਕੀਤਾ ਇਨਕਾਰ

priyanka chopra refuce to act in item number of hrithik roshans kaabil
25 October, 2016 04:46:50 PM
ਮੁੰਬਈ— ਬਾਲੀਵੁੱਡ ਤੋਂ ਹਾਲੀਵੁੱਡ ਤੱਕ ਤਹਿਲਕਾ ਮਚਾਉਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਆਪਣੇ ਕੈਰੀਅਰ 'ਚ ਹੁਣ ਕਾਫੀ ਅੱਗੇ ਵੱਧ ਚੁੱਕੀ ਹੈ। ਹਾਲੀਵੁੱਡ 'ਚ ਵੀ ਮਸ਼ਹੂਰ ਚੁੱਕੀ ਅਤੇ ਅਜਿਹੇ 'ਚ ਜੇਕਰ ਕੋਈ ਉਸ ਨੂੰ ਆਈਟਮ ਡਾਂਸ ਕਰਵਾਉਣ ਦੀ ਕੋਸ਼ਿਸ਼ ਕਰੇ ਤਾਂ ਸਮਝ ਸਕਦੇ ਹੋ ਕਿ ਕੀ ਹੋਵੇਗਾ। ਇਸ ਵਾਰ ਪ੍ਰਿਯੰਕਾ ਨੇ ਆਈਟਮ ਡਾਂਸ ਕਰਨ ਤੋਂ ਸਾਫ-ਸਾਫ ਇਨਕਾਰ ਕਰ ਦਿੱਤਾ। ਪ੍ਰਿਯੰਕਾ ਨੇ ਇਹ ਇਨਕਾਰ ਕੀਤਾ ਰਿਤਿਕ ਰੋਸ਼ਨ ਨੂੰ ਕੀਤਾ। ਉਸ ਨੇ ਫਿਲਮ 'ਕ੍ਰਿਸ਼' ਤੋਂ ਬਾਅਦ ਰਿਤਿਕ ਰੋਸ਼ਨ ਅਤੇ ਪ੍ਰਿਯੰਕਾ ਚੋਪੜਾ 'ਚ ਕਾਫੀ ਬਣਦੀ ਹੈ, ਇਸ ਦਾ ਕਾਰਨ ਹੈ ਪਿਛਲੇ ਦਿਨ ਜਦੋਂ ਰਿਤਿਕ ਪਾਪਾ ਨੇ ਆਪਣੀ ਫਿਲਮ 'ਕਾਬਿਲ' ਲਈ ਇਕ ਆਈਟਮ ਡਾਂਸ ਕਰਨ ਦੀ ਯੋਜਨਾ ਬਣਾਉਂਦੇ ਹੋਏ ਪ੍ਰਿਯੰਕਾ ਦਾ ਨਾਂ ਸਾਹਮਣੇ ਆਇਆ, ਬਸ ਫਿਰ ਕਿ ਉਨ੍ਹਾਂ ਨੇ ਪ੍ਰਿਯੰਕਾ ਨੂੰ ਇਹ ਆਫਰ ਦਿੱਤਾ। ਸੁਣਨ 'ਚ ਆ ਰਿਹਾ ਹੈ ਕਿ ਇਸ ਆਈਟਮ ਡਾਂਸ ਲਈ ਪ੍ਰਿਯੰਕਾ ਦੀ ਹਰ ਸ਼ਰਤ ਮੰਨਣ ਲਈ ਤਿਆਰ ਸੀ ਰਿਤਿਕ। ਫਿਰ ਭਾਵੇਂ ਡਾਂਸ ਨੂੰ ਅੱਗੇ ਪਿੱਛੇ ਕਰਨ ਦਾ ਮਾਮਲਾ ਹੋਵੇ ਜਾਂ ਲੋਕੇਸ਼ਨ ਆਦਿ। ਪ੍ਰਿਯੰਕਾ ਨੇ ਸਾਫ-ਸਾਫ ਕਹਿ ਦਿੱਤਾ ਕਿ ਮੈਂ ਇਨ੍ਹੀ ਦਿਨੀ ਆਪਣੇ ਹਾਲੀਵੁੱਡ ਸੀਰੀਜ਼ 'ਕਵਾਂਟਿਕੋ' ਦੀ ਸ਼ੂਟਿੰਗ 'ਚ ਰੁਝੀ ਹੋਈ ਹਾਂ ਅਤੇ ਇਸ ਤੋਂ ਬਾਅਦ ਮੈਂ ਹਾਲੀਵੁੱਡ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹਾਂ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਦੇ ਕਰੀਬਿਆਂ ਦੀ ਮੰਨੀਏ ਤਾਂ ਪ੍ਰਿਯੰਕਾ ਨੇ ਫਿਲਮ 'ਕਾਬਿਲ' 'ਚ ਆਈਟਮ ਨੰਬਰ ਕਰਨ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿਉਂਕਿ ਉਸ ਦੀ ਪਿਛਲੀ ਸੁਪਰਹਿੱਟ ਫਿਲਮ 'ਬਾਜੀਰਾਓ ਮਸਤਾਨੀ' ਸੀ ਅਤੇ ਉਹ ਬਾਲੀਵੁੱਡ 'ਚ ਜਦੋਂ ਵੀ ਫਿਲਮ ਕਰੇਗੀ ਕੋਈ ਵੱਡੇ ਪ੍ਰੋਜੈਕਟ 'ਤੇ ਹੀ ਕੰਮ ਕਰੇਗੀ। ਇਸ ਫਿਲਮ 'ਚ ਆਈਟਮ ਡਾਂਸ ਕਰ ਕੇ ਬਾਲੀਵੁੱਡ 'ਚ ਆਪਣੇ ਮਾਰਕੀਟ ਮੁੱਲ ਨੂੰ ਘਟਾਉਣਾ ਨਹੀਂ ਚਾਹੁੰਦੀ। ਉਸ ਨੂੰ ਲੱਗਦਾ ਹੈ ਕਿ ਫਿਲਮ 'ਕਾਬਿਲ' ਦੇ ਆਈਟਮ ਡਾਂਸ ਨਾਲ ਪਰਦੇ 'ਤੇ ਨਜ਼ਰ ਆਉਣਾ ਮੇਰੇ ਲਈ ਸਹੀਂ ਫੈਸਲਾ ਸਾਬਿਤ ਨਹੀਂ ਹੋਵੇਗਾ।

Tags: ਪ੍ਰਿਯੰਕਾ ਚੋਪੜਾਰਿਕਿਤ ਰੋਸ਼ਨਆਈਟਮ ਨੰਬਰ Priyanka Chopra hrithik roshans item number