FacebookTwitterg+Mail

ਪ੍ਰਿਅੰਕਾ ਨੇ 'ਕਵਾਂਟੀਕੋ 2' ਦੇ ਪਹਿਲੇ ਐਪੀਸੋਡ 'ਚ ਹੀ ਦਿਖਾ ਦਿੱਤਾ ਬੋਲਡ ਅੰਦਾਜ਼, ਕੀਤਾ ਸਟ੍ਰਿਪ (ਦੇਖੋ ਤਸਵੀਰਾਂ)

    1/9
28 September, 2016 11:04:02 PM
ਲਾਸ ਏਂਜਲਸ— ਪ੍ਰਿਅੰਕਾ ਚੋਪੜਾ ਦੇ ਅੰਤਰਰਾਸ਼ਟਰੀ ਸ਼ੋਅ 'ਕਵਾਂਟੀਕੋ 2' ਦਾ ਪਹਿਲਾ ਐਪੀਸੋਡ ਮੰਗਲਵਾਰ ਰਾਤ ਨੂੰ ਪ੍ਰਸਾਰਿਤ ਹੋਇਆ। ਨਵੇਂ ਸੀਜ਼ਨ 'ਚ ਐਲੇਕਸ ਪੇਰਿਸ (ਪ੍ਰਿਅੰਕਾ ਚੋਪੜਾ) ਸੀ. ਆਈ. ਏ. (ਸੈਂਟਰਲ ਇੰਟੈਲੀਜੈਂਸ ਏਜੰਸੀ) ਲਈ ਕੰਮ ਕਰਦੀ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਉਸ ਦੀ ਜ਼ਿੰਦਗੀ 'ਚ ਉਦੋਂ ਉਥਲ-ਪੁਥਲ ਆ ਜਾਂਦੀ ਹੈ, ਜਦੋਂ ਰਿਆਨ ਉਸ ਨੂੰ ਪ੍ਰਪੋਜ਼ ਕਰਨਾ ਹੈ ਤੇ ਉਹ ਆਪਣੇ ਕੰਮ ਦੇ ਚਲਦਿਆਂ ਪ੍ਰਪੋਜ਼ਲ ਨੂੰ ਨਾਮਨਜ਼ੂਰ ਕਰਦੀ ਹੈ।
ਪਹਿਲੇ ਐਪੀਸੋਡ 'ਚ ਪ੍ਰਿਅੰਕਾ ਨਵੇਂ ਅੰਦਾਜ਼ 'ਚ ਨਜ਼ਰ ਆਈ ਪਰ ਇਸ ਦਾ ਅੰਤ ਟਵਿਸਟ ਨਾਲ ਹੋਇਆ। ਐਪੀਸੋਡ ਦੇ ਅਖੀਰ 'ਚ ਦਿਖਾਇਆ ਗਿਆ ਹੈ ਕਿ ਪ੍ਰਿਅੰਕਾ ਆਪਣੀ ਕੋ-ਸਟਾਰ ਨਾਲ ਗੱਲਬਾਤ ਕਰ ਰਹੀ ਹੈ ਤੇ ਉਸ ਤੋਂ ਬਾਅਦ ਉਹ ਉਸ ਨਾਲ ਸਟ੍ਰਿਪ ਕਰਦੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਕਿਓਰਿਟੀ ਚੈਕਿੰਗ ਲਈ ਸਟ੍ਰਿਪ ਕੀਤਾ ਹੈ ਪਰ ਸੱਚਾਈ ਅਗਲੇ ਐਪੀਸੋਡ 'ਚ ਹੀ ਪਤਾ ਲੱਗ ਸਕੇਗੀ।
ਦੱਸਣਯੋਗ ਹੈ ਕਿ ਪਹਿਲੇ ਸੀਜ਼ਨ 'ਚ ਐਲੇਕਸ ਪੇਰਿਸ (ਪ੍ਰਿਅੰਕਾ ਚੋਪੜਾ) ਨੂੰ ਐੱਫ. ਬੀ. ਆਈ. ਆਫਸਰ ਦੇ ਰੂਪ 'ਚ ਦਿਖਾਇਆ ਗਿਆ ਸੀ ਪਰ ਬਾਅਦ 'ਚ ਉਸ ਨੇ ਉਥੋਂ ਕੰਮ ਛੱਡ ਦਿੱਤਾ। ਪਹਿਲੇ ਸੀਜ਼ਨ ਰਾਹੀਂ ਪ੍ਰਿਅੰਕਾ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਪ੍ਰਸਿੱਧੀ ਮਿਲੀ ਹੈ। ਹੁਣ ਦੇਖਣਾ ਇਹ ਹੈ ਕਿ ਦੂਜੇ ਸੀਜ਼ਨ 'ਚ ਲੋਕ ਉਸ ਨੂੰ ਕਿੰਨਾ ਪਸੰਦ ਕਰਦੇ ਹਨ।


Tags: ਪ੍ਰਿਅੰਕਾ ਚੋਪੜਾ ਕਵਾਂਟੀਕੋ 2 Priyanka Chopra Quantico 2