FacebookTwitterg+Mail

ਸ਼ੋਅ 'ਚ ਟਕੀਲਾ ਪੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਕੀਤੇ ਕਈ ਖੁਲਾਸੇ (ਦੇਖੋ ਤਸਵੀਰਾਂ)

    1/11
26 October, 2016 10:53:20 PM
ਮੁੰਬਈ— ਅੱਜਕਲ ਹਾਲੀਵੁੱਡ ਹੋਵੇ ਜਾਂ ਬਾਲੀਵੁੱਡ ਹਰ ਜਗ੍ਹਾ ਪ੍ਰਿਅੰਕਾ ਚੋਪੜਾ ਦੇ ਚਰਚੇ ਹਨ। ਐੱਨ. ਬੀ. ਸੀ. ਯੂਨੀਵਰਸਲ ਟੀ. ਵੀ. ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਕਾਮੇਡੀ ਟਾਕ ਸ਼ੋਅ 'ਦਿ ਐਲੇਨ ਡੀਜੇਨਰੇਸ ਸ਼ੋਅ' 'ਤੇ ਪਹੁੰਚੀ। ਆਸਕਰ ਐਵਾਰਡਸ ਹੋਸਟ ਕਰ ਚੁਕੀ ਐਲੇਨ ਡੀਜੇਨਰੇਸ ਦੇ ਸ਼ੋਅ 'ਚ ਪ੍ਰਿਅੰਕਾ ਨੇ ਆਪਣੀ ਮਿਸ ਵਰਲਡ ਬਣਨ ਦੀ ਕਹਾਣੀ ਦੱਸੀ। ਇਸ ਦੇ ਨਾਲ ਹੀ ਐਲੇਨ ਨੇ ਜਦੋਂ ਪ੍ਰਿਅੰਕਾ ਨੂੰ ਟਕੀਲਾ ਆਫਰ ਕੀਤੀ ਤਾਂ ਦੇਸੀ ਗਰਲ ਨੇ ਬਿਨਾਂ ਝਿਜਕੇ ਸ਼ੋਅ 'ਚ ਟਕੀਲਾ ਪੀ ਲਈ। ਭਾਰਤੀਆਂ ਦੀ ਸ਼ਰਾਬ ਦੀ ਆਦਤ ਬਾਰੇ ਵੀ ਪ੍ਰਿਅੰਕਾ ਨੇ ਕਈ ਖੁਲਾਸੇ ਕੀਤੇ।
ਪ੍ਰਿਅੰਕਾ ਨੇ ਦੱਸਿਆ ਕਿ ਇਸੇ ਸਾਲ ਹੋਏ ਈਮੀਸ ਐਵਾਰਡਸ 'ਚ ਜਾਣ ਤੋਂ ਪਹਿਲਾਂ ਉਹ ਭੁੱਖੀ ਸੀ ਤੇ ਉਸ ਨੇ ਖਾਲੀ ਪੇਟ ਹੀ ਟਕੀਲਾ ਪੀ ਲਈ ਸੀ, ਜੋ ਉਸ ਨੂੰ ਚੜ੍ਹ ਗਈ। ਸ਼ੋਅ ਦੌਰਾਨ ਐਲੇਨ ਨੇ ਪ੍ਰਿਅੰਕਾ ਨੂੰ ਦੱਸਿਆ ਕਿ ਅਮਰੀਕੀ ਲੋਕ ਕਾਫੀ ਸ਼ਰਾਬ ਪੀਂਦੇ ਹਨ। ਅਸਲ 'ਚ ਕਾਮੇਡੀਅਨ ਐਲੇਨ ਡੀਜੇਨਰੇਸ ਦੇ ਇਸ ਸ਼ੋਅ 'ਚ ਪ੍ਰਿਅੰਕਾ ਲਈ 'ਡਰਿੰਕੋ' ਨਾਂ ਦੀ ਇਕ ਖੇਡ ਰੱਖੀ ਗਈ ਸੀ। ਇਸ 'ਚ ਕੁਝ ਗਿਲਾਸ ਪਾਣੀ ਨਾਲ ਭਰੇ ਹੁੰਦੇ ਹਨ ਤੇ ਕੁਝ ਟਕੀਲਾ ਨਾਲ। ਜਿਹੜੇ ਗਲਾਸ 'ਚ ਇਸ ਖੇਡ ਦਾ ਅੰਤ ਹੁੰਦਾ ਹੈ, ਉਹੀ ਵਿਅਕਤੀ ਨੂੰ ਪੀਣਾ ਪੈਂਦਾ ਹੈ। ਪ੍ਰਿਅੰਕਾ ਦਾ ਇਸ ਖੇਡ 'ਚ ਟਕੀਲਾ ਦਾ ਗਿਲਾਸ ਆਇਆ, ਜਿਹੜਾ ਉਸ ਨੂੰ ਕੈਮਰੇ ਦੇ ਸਾਹਮਣੇ ਹੀ ਪੀਣਾ ਪਿਆ।

Tags: ਪ੍ਰਿਅੰਕਾ ਚੋਪੜਾ ਟਕੀਲਾ ਸ਼ੋਅ ਹਾਲੀਵੁੱਡ Priyanka Chopra Tequila Show Hollywood