FacebookTwitterg+Mail

ਆਖ਼ਿਰ ਕਿਸ ਨੇ ਪ੍ਰਿਯੰਕਾ ਚੋਪੜਾ ਨੂੰ ਗਰਭਵਤੀ ਹੋਣ ਤੋਂ ਕੀਤਾ ਇਨਕਾਰ, ਜਾਣੋ

priyanka chopra who refused to be pregnant
25 October, 2016 12:29:09 PM
ਮੁੰਬਈ— ਬਾਲੀਵੁੱਡ ਤੋਂ ਹਾਲੀਵੁੱਡ 'ਚ ਆਪਣੀਆਂ ਅਦਾਵਾਂ ਨਾਲ ਤਹਿਲਕਾ ਮਚਾਉਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀ ਦਿਨੀਂ ਸੁਰਖੀਆਂ ਬਟੌਰ ਰਹੀ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਦੌਰਾਨ ਉਹ ਬੁਲੰਦੀਆਂ ਹਾਸਲ ਕੀਤੀਆਂ ਹਨ, ਜਿਹੜੀਆਂ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਕੈਰੀਅਰ ਦੌਰਾਨ ਕਾਫੀ ਸੰਘਰਸ਼ ਕੀਤਾ ਸੀ। ਉਨ੍ਹਾਂ ਨੇ ਕਿਸੇ ਵੀ ਨਿਰਮਾਤਾ ਦੀਆਂ ਗਲਤ ਗੱਲਾਂ ਨੂੰ ਕਦੀ ਵੀ ਨਹੀਂ ਸਵੀਕਾਰਿਆ। ਅਜਿਹੀ ਹੀ ਇਕ ਗੱਲ ਨੂੰ ਪ੍ਰਿਯੰਕਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ। ਅਜਿਹਾ ਨਹੀਂ ਹੈ ਕਿ ਪ੍ਰਿਯੰਕਾ ਦੇ ਸਾਹਮਣੇ ਕਦੇ ਕਿਸੇ ਨੇ ਕੋਈ ਸ਼ਰਤ ਨਹੀਂ ਰੱਖੀ। ਹੁਣੇ ਜਿਹੇ 'ਚ ਇਕ ਸਮਾਰੋਹ 'ਚ ਪ੍ਰਿਯੰਕਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਕ ਸਮਝੋਤੇ ਦੌਰਾਨ ਨਿਰਮਾਤਾ ਨੇ ਮੇਰੇ ਸਾਹਮਣੇ ਗਰਭਵਤੀ ਨਾ ਹੋਣ ਦੀ ਸ਼ਰਤ ਰੱਖੀ ਸੀ। ਮੇਰੀ ਜਗ੍ਹਾ ਕੋਈ ਹੋਰ ਅਭਿਨੇਤਰੀ ਹੁੰਦੀ ਤਾਂ ਉਹ ਮੇਰੇ ਵਾਂਗੂ ਜਵਾਬ ਨਾ ਪਾਉਂਦੀ। ਮੈਂ ਇਸ ਅਜੀਬੋ ਗਰੀਬ ਸ਼ਰਤ ਦਾ ਜਵਾਬ ਵੀ ਅਜੀਬੋ ਗਰੀਬ ਢੰਗ ਨਾਲ ਹੀ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਦੌਰਾਨ ਨਿਰਮਾਤਾ ਨੇ ਪ੍ਰਿਯੰਕਾ ਚੋਪੜਾ ਸਾਹਮਣੇ ਇਕ ਸ਼ਰਤ ਰੱਖੀ ਸੀ ਕਿ ਉਹ ਪ੍ਰੋਜੈਕਟ ਖਤਮ ਹੋਣ ਤੱਕ ਗਰਭਵਤੀ ਨਹੀਂ ਬਣ ਸਕਦੀ। ਪ੍ਰਿਯੰਕਾ ਮੁਤਾਬਕ ਜਦੋਂ ਮੈਂ ਇਸ ਸ਼ਰਤ ਨੂੰ ਦੇਖਿਆ ਤਾਂ ਮੈਂ ਗੁੱਸੇ 'ਚ ਲਾਲ ਹੋ ਗਈ ਸੀ। ਮੈਂ ਨਿਰਮਾਤਾ ਨੂੰ ਇਸ ਦੇ ਪਿੱਛੇ ਦਾ ਤਰਕ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਜੇਕਰ ਤੁਸੀਂ ਗਰਭਵਤੀ ਹੁੰਦੇ ਹੋ ਤਾਂ ਤੁਸੀਂ ਆਪਣਾ ਕੰਮ ਸਹੀਂ ਢੰਗ ਨਾਲ ਨਹੀਂ ਕਰ ਸਕੋਗੇ। ਇਸ ਗੱਲ ਨੂੰ ਲੈ ਕੇ ਪ੍ਰਿਯੰਕਾ ਅਤੇ ਨਿਰਮਾਤਾਵਾਂ 'ਚ ਵਿਵਾਦ ਹੋਇਆ ਸੀ। ਆਖਿਰ 'ਚ ਪ੍ਰਿਯੰਕਾ ਨੇ ਕਿਹਾ ਜੇਕਰ ਮੈਂ ਗਰਭਵਤੀ ਹੋ ਜਾਂਦੀ ਹਾਂ ਅਤੇ ਕੰਮ ਨਹੀਂ ਕਰ ਪਾਉਂਦੀ ਤਾਂ ਤੁਸੀਂ ਆਪਣਾ ਸਮਝੌਤੇ ਨੂੰ ਤੋੜ ਸਕਦੇ ਹੋ ਪਰ ਜੇ ਮੈਂ ਕੰਮ ਕਰ ਲੈਂਦੀ ਹਾਂ ਤੇ ਤੁਸੀਂ ਮੇਰੇ ਕੰਮ ਤੋਂ ਸੰਤੁਸ਼ਟ ਨਹੀਂ ਹੋ ਤਾਂ ਮੇਰੇ ਕੋਲ ਇਸ ਸਮਝੋਤੇ ਨੂੰ ਤੋੜਨ ਦਾ ਹੱਕ ਹੋਵੇਗਾ।

Tags: ਪ੍ਰਿਯੰਕਾ ਚੋਪੜਾਗਰਭਵਤੀਪ੍ਰੋਜੈਕਟ Priyanka ChopraPregnancyProject