FacebookTwitterg+Mail

ਆਖਿਰ ਪ੍ਰਿਯੰਕਾ ਦੀ ਕਿਸ ਗੱਲ 'ਤੇ ਹੋਇਆ ਵਿਵਾਦ ਖੜ੍ਹਾ

priyanka fees controversy
29 August, 2016 07:25:40 AM
ਮੁੰਬਈ— ਹਾਲ ਹੀ ਵਿਚ ਖਬਰ ਆਈ ਸੀ ਕਿ ਪ੍ਰਿਯੰਕਾ ਚੋਪੜਾ ਨੂੰ ਆਸਾਮ ਰਾਜ ਦੀ 'ਔਸਮ ਅਸਮ' ਮੁਹਿੰਮ ਦਾ ਚਿਹਰਾ ਬਣਾਇਆ ਗਿਆ ਹੈ, ਜਿਸ ਦੇ ਲਈ ਉਹ ਰੋਜ਼ਾਨਾ ਡੇਢ ਕਰੋੜ ਰੁਪਏ ਲੈ ਰਹੀ ਹੈ। 10 ਦਿਨ ਦੇ ਪ੍ਰਮੋਸ਼ਨ ਲਈ ਪ੍ਰਿਯੰਕਾ ਨੂੰ 15 ਕਰੋੜ ਰੁਪਏ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਮੀਡੀਆ ਵਿਚ ਖਬਰ ਆਉਣ ਤੋਂ ਬਾਅਦ ਪ੍ਰਿਯੰਕਾ ਨੂੰ ਮਿਲਣ ਵਾਲੀ ਇਸ ਰਕਮ 'ਤੇ ਵਿਵਾਦ ਖੜ੍ਹਾ ਹੋ ਗਿਆ ਜਿਸ ਤੋਂ ਬਾਅਦ ਰਾਜ ਸਰਕਾਰ ਨੇ ਇਕ ਲੈਟਰ ਇਸ਼ੂ ਕਰ ਕੇ ਸਫਾਈ ਦਿੱਤੀ ਹੈ। ਰਾਜ ਸਰਕਾਰ ਦੇ ਇਸ ਲੈਟਰ ਵਿਚ ਲਿਖਿਆ ਹੈ ਕਿ ਮੀਡੀਆ ਵਿਚ ਚੱਲ ਰਹੀਆਂ ਖਬਰਾਂ ਨਿਰਆਧਾਰ ਹਨ, ਜਿਨ੍ਹਾਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਆਸਾਮ ਸਰਕਾਰ ਪ੍ਰਿਯੰਕਾ ਨੂੰ ਪ੍ਰਮੋਸ਼ਨ ਲਈ 15 ਕਰੋੜ ਦੇ ਰਹੀ ਹੈ। ਇਹ ਗਲਤ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਰਾਜ ਵਿਚ ਹੜ੍ਹ ਆਇਆ ਹੋਇਆ ਹੈ ਅਤੇ ਸੂਬੇ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਅਜਿਹੇ ਵਿਚ ਪ੍ਰਿਯੰਕਾ ਨੂੰ ਮਿਲਣ ਵਾਲੀ ਰਕਮ 'ਤੇ ਵਿਵਾਦ ਖੜ੍ਹਾ ਹੋਣਾ ਲਾਜ਼ਮੀ ਹੈ।

Tags: ਪ੍ਰਿਯੰਕਾਵਿਵਾਦਰਕਮpriyankafeescontroversy