FacebookTwitterg+Mail

ਗੰਭੀਰ ਹਾਦਸੇ ਦੀ ਸ਼ਿਕਾਰ ਇਹ ਅਦਾਕਾਰਾ, ਹਸਪਤਾਲ 'ਚ ਹੈ ਭਰਤੀ

priyanka maharaj
25 June, 2017 04:15:14 PM

ਮੁੰਬਈ— ਭੋਜਪੁਰੀ ਫਿਲਮ ਅਭਿਨੇਤਰੀ ਪ੍ਰਿਅੰਕਾ ਮਹਾਰਾਜ ਪਿਛਲੇ ਦਿਨੀਂ ਮੁੰਬਈ 'ਚ ਹੋਏ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਾਉਣਾ ਪਿਆ। ਉਸ ਦੇ ਸਿਰ 'ਤੇ ਡੂੰਘੀ ਸੱਟ ਸੀ ਅਤੇ ਸਿਰ 'ਤੇ 7 ਟਾਂਕੇ ਵੀ ਲੱਗੇ ਹਨ।

Punjabi Bollywood Tadka

ਫੈਨਜ਼ ਫੈਸਬੁੱਕ ਪੇਜ 'ਤੇ ਉਸ ਦੀ ਸਲਾਮਤੀ ਦੀਆਂ ਦੁਆਵਾਂ ਕਰ ਰਹੇ ਹਨ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਵੇ। ਭੋਜਪੁਰੀ ਇੰਡਸਟਰੀ ਦੇ ਕਈ ਲੋਕ ਪ੍ਰਿਯੰਕਾ ਨੂੰ ਮਿਲਣ ਹਸਪਤਾਲ 'ਚ ਵੀ ਆ ਰਹੇ ਹਨ।

Punjabi Bollywood Tadka

ਉਨ੍ਹਾਂ 'ਚੋਂ ਹੀ ਕਿਸੇ ਨੇ ਪ੍ਰਿਯੰਕਾ ਦੀ ਤਸਵੀਰ ਨੂੰ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। 

Punjabi Bollywood Tadka
ਸੂਤਰਾਂ ਮੁਤਾਬਕ ਪ੍ਰਿਯੰਕਾ ਐਤਵਾਰ ਨੂੰ ਸੜਕ ਪਾਰ ਕਰ ਰਹੀ ਸੀ। ਇਸ ਦੌਰਾਨ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪ੍ਰਿਯੰਕਾ ਸੜਕ 'ਤੇ ਡਿੱਗ ਗਈ ਅਤੇ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗੀ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ।

Punjabi Bollywood Tadka

ਦੱਸ ਦਈਏ ਕਿ ਪ੍ਰਿਯੰਕਾ ਪਟਨਾ ਦੀ ਰਹਿਣ ਵਾਲੀ ਹੈ। ਉਹ ਹੁਣ ਤੱਕ ਚਾਰ ਫਿਲਮਾਂ ਦੀ ਸ਼ੂਟਿੰਗ ਕਰ ਚੁੱਕੀ ਹੈ। ਉਸ ਦੀ ਇੱਕ ਫਿਲਮ ਰਿਲੀਜ਼ ਵੀ ਹੋ ਚੁੱਕੀ ਹੈ।

Punjabi Bollywood Tadka


Tags: Priyanka Maharaj hospitalizedRoad Accidentਪ੍ਰਿਅੰਕਾ ਮਹਾਰਾਜ ਸੜਕ ਹਾਦਸੇਭੋਜਪੁਰੀ ਇੰਡਸਟਰੀ