FacebookTwitterg+Mail

'ਤੁਮ ਬਿਨ' ਫੇਮ ਐਕਟਰ ਦਾ ਬਦਲਿਆ ਲੁੱਕ, 4 ਸਾਲ ਵੀ ਨਾ ਟਿਕ ਸਕਿਆ ਵਿਆਹ

priyanshu chatterjee
20 February, 2018 12:53:05 PM

ਮੁੰਬਈ(ਬਿਊਰੋ)— ਮਸ਼ਹੂਰ ਐਕਟਰ ਪ੍ਰਿਆਂਸ਼ੂ ਚਟਰਜੀ ਨੇ ਸਾਲ 2001 'ਚ 'ਕੁਮ ਹਿਨ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਆਪਣੀ ਪਹਿਲੀ ਫਿਲਮ ਨਾਲ ਹੀ ਉਸ ਨੇ ਆਪਣੀ ਰੋਮਾਂਟਿਕ ਐਕਟਰ ਦੀ ਇਮੇਜ਼ ਬਣਾ ਲਈ ਸੀ। 20 ਫਰਵਰੀ 1973 ਨੂੰ ਜੰਮੇ ਪ੍ਰਿਆਂਸ਼ੂ 44 ਸਾਲ ਦੇ ਹੋ ਚੁੱਕੇ ਹਨ।
Punjabi Bollywood Tadka

ਲੰਬੇ ਸਮੇਂ ਤੱਕ ਮਾਡਲਿੰਗ ਨਾਲ ਜੁੜੇ ਰਹੇ ਐਕਟਰ ਨੇ ਬੰਗਾਲੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਪ੍ਰਿਆਂਸ਼ੂ ਨੇ ਆਪਣੀ ਪਹਿਲੀ ਹੀ ਫਿਲਮ ਨਾਲ ਫੈਨਜ਼ 'ਚ ਖਾਸ ਜਗ੍ਹਾ ਬਣਾ ਲਈ।
Punjabi Bollywood Tadka

ਇਸ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਨਾਲ 'ਦਿਲ ਦਾ ਰਿਸ਼ਤਾ', ਅਮਿਤਾਭ ਬੱਚਨ ਨਾਲ 'ਭੂਤਨਾਥ' 'ਚ ਨਜ਼ਰ ਆਏ।
Punjabi Bollywood Tadka

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਪ੍ਰਿਆਂਸ਼ੂ ਨੇ ਸਾਲ 1997 'ਚ ਮਾਡਲ ਮਾਲਿਨੀ ਸ਼ਰਮਾ ਨਾਲ ਵਿਆਹ ਕਰਵਾਇਆ।
Punjabi Bollywood Tadka

ਮਾਲਿਨੀ 'ਰਾਜ਼' ਫਿਲਮ 'ਚ ਨਜ਼ਰ ਆ ਚੁੱਕੀ ਸੀ। ਦੋਵਾਂ ਦਾ ਵਿਆਹ ਲੰਬੇ ਸਮੇਂ ਤੱਕ ਨਹੀਂ ਚੱਲ ਸਕਿਆ।
Punjabi Bollywood Tadka

ਵਿਆਹ ਦੇ ਚਾਰ ਸਾਲ ਬਾਅਦ ਸਾਲ 2001 'ਚ ਪ੍ਰਿਆਂਸ਼ੂ ਤੇ ਮਾਲਿਨੀ ਨੇ ਤਲਾਕ ਲੈ ਲਿਆ।
Punjabi Bollywood Tadka

ਉਸ ਨੇ 'ਜੂਲੀ', 'ਪਿੰਜਰ', 'ਹੇਟ ਸਟੋਰੀ 3' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਪਰ ਉਸ ਦਾ ਜਾਦੂ ਨਾ ਚੱਲ ਸਕਿਆ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Priyanshu ChatterjeeHappy BirthdayHate Story 3ShankhachilEi Raat Toamr AmarShankhachilMoner ManushKhabarਪ੍ਰਿਆਂਸ਼ੂ ਚਟਰਜੀ

Edited By

Sunita

Sunita is News Editor at Jagbani.