FacebookTwitterg+Mail

ਲਓ ਜੀ ਉਡੀਕਾਂ ਖਤਮ! ਸਲਮਾਨ ਨੇ 'ਭਾਬੀ' ਨੂੰ ਛੇੜਦਿਆਂ ਆਪਣੇ ਵਿਆਹ ਦੀ ਗੱਲ ਕੀਤੀ ਸਾਂਝੀ

promo out of bigg boss 11
19 August, 2017 04:33:32 PM

ਨਵੀਂ ਦਿੱਲੀ— ਟੀ. ਵੀ. ਦਾ ਮੋਸਟ ਅਵੇਟਿਡ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11' ਨਾਲ ਜਲਦ ਹੀ ਛੋਟੇ ਪਰਦੇ 'ਤੇ ਵਾਪਸ ਆ ਰਿਹਾ ਹੈ। ਪਿਛਲੇ 6 ਸੀਜ਼ਨ ਵਾਂਗ ਇਸ ਵਾਰ ਵੀ ਸੁਪਰਸਟਾਰ ਸਲਮਾਨ ਖਾਨ ਹੀ ਹੋਸਟ ਬਣੇ ਹਨ ਅਤੇ ਸੀਜ਼ਨ 11 ਦੇ ਪ੍ਰੋਮੋ 'ਚ ਉਨ੍ਹਾਂ ਦਾ ਬਿਲਕੁਲ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।  
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਸ਼ਾਮ ਨੂੰ ਕਲਰਜ਼ ਟੀ. ਵੀ. ਵਲੋਂ ਪ੍ਰਸਿੱਧ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦਾ ਪ੍ਰੋਮੋ ਸ਼ੇਅਰ ਕੀਤਾ ਗਿਆ ਹੈ। ਪ੍ਰੋਮੋ 'ਚ ਸਲਮਾਨ ਖਾਨ ਬਾਲਕਨੀ 'ਚ ਖੜ੍ਹੇ ਹੋ ਕੇ ਪੌਦਿਆਂ ਨੂੰ ਪਾਣੀ ਦੇ ਰਹੇ ਹੁੰਦੇ ਹਨ ਅਤੇ ਉਹ ਪਾਣੀ ਹੇਠਾਂ ਖੜ੍ਹੇ ਇਕ ਆਦਮੀ ਦੀ ਚਾਹ 'ਚ ਪੈ ਜਾਂਦਾ ਹੈ। ਉਸੇ ਸਮੇਂ ਦੂਜੇ ਘਰ ਨੂੰ ਬਾਲਕਨੀ 'ਚ ਖੜ੍ਹੀ ਇਕ ਮਹਿਲਾ ਸਲਮਾਨ ਨੂੰ ਵਿਆਹ ਕਰਾਉਣ ਬਾਰੇ ਕਹਿੰਦੀ ਹੈ। ਇਸ ਦਾ ਜਵਾਬ ਦਿੰਦੇ ਹੋਏ ਸਲਮਾਨ ਕਹਿੰਦੇ ਹਨ ਕਿ ਜੇਕਰ ਤੁਸੀਂ ਸਿੰਗਲ ਹੁੰਦੇ ਤਾਂ ਜ਼ਰੂਰ ਕਰਵਾ ਲੈਂਦਾ। ਇਸ ਤੋਂ ਬਾਅਦ ਸਲਮਾਨ ਖਾਨ ਪ੍ਰੋਮੋ 'ਚ ਕਹਿੰਦੇ ਦਿਖਾਈ ਦਿੰਦੇ ਹਨ ਕਿ ਇਸ ਵਾਰ ਗੁਆਂਢੀ ਵਜਾਉਣ ਆ ਰਹੇ ਹਨ। ਸਲਮਾਨ ਦੀ ਇਸ ਗੱਲ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਸ਼ੋਅ ਦਾ ਥੀਮ ਗੁਆਂਢੀ ਹੀ ਹੋ ਸਕਦਾ ਹੈ।

 

A post shared by Colors TV (@colorstv) on


ਜ਼ਿਕਰਯੋਗ ਹੈ ਕਿ 'ਬਿੱਗ ਬੌਸ 11' ਦਾ ਟੈਲੀਕਾਸਟ 1 ਅਕਤੂਬਰ ਤੋਂ ਕੀਤਾ ਜਾਵੇਗਾ। ਰਿਪੋਰਟਜ਼ ਮੁਤਾਬਕ ਲੋਨਾਵਲਾ 'ਚ ਪ੍ਰਤੀਭਾਗੀ ਦੇ ਰਹਿਣ ਲਈ ਘਰ ਬਣਾਇਆ ਜਾ ਰਿਹਾ ਹੈ, ਜਿੱਥੇ ਸਾਰੇ ਪ੍ਰਤੀਭਾਗੀਆਂ ਨੂੰ ਚਾਰ ਮਹੀਨਿਆਂ ਲਈ ਕੈਦ ਰਹਿਣਾ ਹੋਵੇਗਾ। ਟੀ. ਵੀ. ਅਦਾਕਾਰਾ ਨੀਤੀ ਸ਼ਰਮਾ 'ਬਿੱਗ ਬੌਸ 11' ਦੀ ਪਹਿਲੀ ਸੈਲੀਬ੍ਰਿਟੀ ਕੰਟੈਸਟੈਂਟ ਬਣੀ ਹੈ। 'ਬਿੱਗ ਬੌਸ 10' ਦੇ ਵਿਜੇਤਾ ਮਨਵੀਰ ਗੁੱਜਰ ਸਨ, ਜੋ ਕਿ ਆਮ ਵਿਅਕਤੀ ਸਨ ਅਤੇ ਅੱਜ-ਕੱਲ ਉਹ 'ਖਤਰੋਂ ਕੇ ਖਿਲਾੜੀ' 'ਚ ਨਜ਼ਰ ਆ ਰਹੇ ਹਨ।

 


Tags: Bigg boss 11PromoSalman khanBollywood celebrityReality Showਬਿੱਗ ਬੌਸ11ਸਲਮਾਨ ਖਾਨ