FacebookTwitterg+Mail

ਲੜੀਵਾਰ 'ਬਾਬਾ ਕੇਦਾਰ' ਦਾ ਪ੍ਰੋਮੋ ਗੀਤ ਲਾਂਚ

promo song of serial on kedarnath launched
14 September, 2016 07:33:42 AM
ਦੇਹਰਾਦੂਨ— ਸਾਲ 2013 'ਚ ਆਈ ਆਫਤ ਦੇ ਗਵਾਹ ਬਣੇ ਸ਼ਿਵ ਦੇ ਧਾਮ ਬਾਬਾ ਕੇਦਾਰਨਾਥ ਦੇ ਮਹੱਤਵ ਨੂੰ ਸਮਝਾਉਣ ਲਈ ਉੱਤਰਾਖੰਡ ਸਰਕਾਰ ਅਤੇ ਮਸ਼ਹੂਰ ਸੰਗੀਤਕਾਰ ਤੇ ਗਾਇਕ ਕੈਲਾਸ਼ ਖੇਰ ਵੱਲੋਂ ਸਾਂਝੇ ਰੂਪ ਨਾਲ ਬਣਾਏ ਗਏ ਲੜੀਵਾਰ 'ਬਾਬਾ ਕੇਦਾਰ' ਦੇ ਪ੍ਰੋਮੋ ਗੀਤ 'ਜੈ ਜੈ ਕੇਦਾਰਾ' ਨੂੰ ਲਾਂਚ ਕੀਤਾ ਗਿਆ ਹੈ। ਖੇਰ ਦੀ ਮੌਜੂਦਗੀ ਵਿਚ ਕੱਲ ਸ਼ਾਮ ਇਥੇ ਆਯੋਜਿਤ ਇਕ ਪ੍ਰੋਗਰਾਮ 'ਚ ਮੁੱਖ ਮੰਤਰੀ ਹਰੀਸ਼ ਰਾਵਤ ਨੇ ਦੱਸਿਆ ਕਿ ਬਾਬਾ ਕੇਦਾਰਨਾਥ 'ਤੇ ਆਧਾਰਿਤ ਇਹ ਲੜੀਵਾਰ 12 ਕਿਸ਼ਤਾਂ 'ਚ ਦਿਖਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲੜੀਵਾਰ ਵਿਚ ਭਗਤੀ ਭਾਵ ਦੇ 8 ਗਾਣੇ ਵੀ ਰੱਖੇ ਗਏ ਹਨ, ਜਿਨ੍ਹਾਂ 'ਚੋਂ ਇਕ ਗੀਤ ਨੂੰ ਲਾਂਚ ਕੀਤਾ ਗਿਆ ਹੈ।

Tags: ਪ੍ਰੋਮੋ ਗੀਤਲਾਂਚਕੇਦਾਰpromo songkedarlaunched