FacebookTwitterg+Mail

ਸ਼ਾਹਰੁਖ ਤੋਂ ਸੈਫ ਤੱਕ ਇਹ ਸਟਾਰ ਪ੍ਰੇਮਿਕਾਵਾਂ ਨੂੰ ਇੰਝ ਪ੍ਰਪੋਜ਼ ਕਰਕੇ ਬਣਾ ਚੁੱਕੈ ਮਿਸਾਲ

propose day special for bollywood stars
08 February, 2018 04:10:57 PM

ਮੁੰਬਈ(ਬਿਊਰੋ)— ਵੈਲੇਨਟਾਈਨ ਵੀਕ ਸ਼ੁਰੂ ਹੋ ਚੁੱਕਾ ਹੈ। ਹਰ ਕੱਪਲ ਤਿਆਰੀਆਂ 'ਚ ਲੱਗਾ ਹੋਇਆ ਹੈ। ਅੱਜ ਪ੍ਰਪੋਜ਼ ਡੇਅ ਹੈ, ਇਸ ਦਿਨ ਹਰ ਕੱਪਲ ਆਪਣੇ ਪਾਰਟਨਰ ਨੂੰ ਪ੍ਰਪੋਜ਼ ਕਰ ਕੇ ਸਪੈਸ਼ਲ ਫੀਲ ਕਰਾਉਂਦੇ ਹੈ। ਉਂਝ ਤਾਂ ਪ੍ਰਪੋਜ਼ ਕਰਨ ਦੇ ਕਈ ਤਰੀਕੇ ਹਨ ਪਰ ਜੇਕਰ ਗੱਲ ਬਾਲੀਵੁੱਡ ਦੀ ਕਰੀਏ ਤਾਂ ਸੈਲੀਬ੍ਰਿਟੀਜ਼ ਇਸ ਅੰਦਾਜ਼ 'ਚ ਆਪਣੇ ਪਾਰਟਨਰ ਨੂੰ ਪ੍ਰਪੋਜ਼ ਕਰ ਚੁੱਕੇ ਹਨ, ਜੋ ਮਿਸਾਲ ਬਣ ਗਈਆਂ। ਅੱਜ ਅਸੀਂ ਤੁਹਾਨੂੰ ਅਜਿਹੇ ਹੀ 5 ਕੱਪਲਜ਼ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ।
ਸੁਨੀਲ ਸ਼ੈਟੀ ਤੇ ਮਾਨਾ ਪਹਿਲੀ ਵਾਰ ਪੇਸਟਰੀ ਸ਼ੌਪ 'ਚ ਮਿਲੇ ਸਨ। ਮਾਨਾ ਨੂੰ ਮਨਾਉਣ ਲਈ ਸੁਨੀਲ ਸ਼ੈਟੀ ਨੇ ਪਹਿਲਾਂ ਉਨ੍ਹਾਂ ਦੀ ਭੈਣ ਨਾਲ ਦੋਸਤੀ ਕੀਤੀ, ਜਿਸ ਨੇ ਸੁਨੀਲ ਦੀ ਮਦਦ ਕੀਤੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। 

Punjabi Bollywood Tadkaਰੋਮਾਂਸ ਕਿੰਗ ਸ਼ਾਹਰੁਖ ਖਾਨ ਨੇ ਗੌਰੀ ਨੂੰ ਇਕ ਪਾਰਟੀ 'ਚ ਦੇਖਿਆ ਤੇ ਉੱਥੇ ਉਨ੍ਹਾਂ ਨੂੰ ਦਿਲ ਦੇ ਬੈਠੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਗੌਰੀ ਨੂੰ ਮੁੰਬਈ ਬੀਚ 'ਤੇ ਪ੍ਰਪੋਜ਼ ਕੀਤਾ ਸੀ। 1991 'ਚ ਦੋਹਾਂ ਨੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ ਸੀ।

Punjabi Bollywood Tadka

ਅਭਿਸ਼ੇਕ ਬੱਚਨ ਨੇ ਐਸ਼ਵਰਿਆ ਨੂੰ ਨਿਊਯਾਰਕ ਦੇ ਇਕ ਹੋਟਲ 'ਚ ਪ੍ਰਪੋਜ਼ ਕੀਤਾ ਸੀ ਤੇ ਉਹ ਵੀ ਬਿਨਾਂ ਅੰਗੂਠੀ ਦਿੱਤੇ।

Punjabi Bollywood Tadka

ਸੈਫ ਅਲੀ ਖਾਨ ਨੇ ਕਰੀਨਾ ਨੂੰ ਪੈਰਿਸ ਦੇ ਰਿਟਜ ਹੋਟਲ 'ਚ ਪ੍ਰਪੋਜ਼ ਕੀਤਾ ਸੀ। ਸੈਫ ਨੇ ਇਕ ਵਾਰ ਨਹੀਂ ਬਲਕਿ ਕਰੀਨਾ ਨੂੰ 3 ਵਾਰ ਪ੍ਰਪੋਜ਼ ਕੀਤਾ ਸੀ।

Punjabi Bollywood Tadka

ਫਰਦੀਨ ਖਾਨ ਨੇ ਆਪਣੀ ਪਤਨੀ ਨਤਾਸ਼ਾ ਮਾਧਵਾਨੀ ਨੂੰ ਫਲਾਈਟ 'ਚ ਪ੍ਰਪੋਜ਼ ਕੀਤਾ ਸੀ। ਫਰਦੀਨ ਤੇ ਨਤਾਸ਼ਾ ਟਰਾਂਸ ਅਟਲਾਂਟਿਕ ਫਲਾਈਟ 'ਚ ਲੰਡਨ ਤੋਂ ਅਮਰੀਕਾ ਜਾ ਰਹੇ ਸਨ।

Punjabi Bollywood Tadka


Tags: Aishwarya RaiAbhishek BachchanSaif Ali KhanKareena KapoorShahRukh KhanSuniel ShettyFardeen Khan

Edited By

Chanda Verma

Chanda Verma is News Editor at Jagbani.