FacebookTwitterg+Mail

'ਪ੍ਰਪੋਜ਼' ਗੀਤ 'ਚ ਦਿਖੀ ਜੈਜ਼ ਸੋਢੀ ਤੇ ਦਿਲਰਾਜ ਢਿੱਲੋਂ ਦੀ ਰੋਮਾਂਟਿਕ ਕੈਮਿਸਟਰੀ (ਵੀਡੀਓ)

09 February, 2017 04:40:30 PM
ਜਲੰਧਰ— ਪੰਜਾਬੀ ਗਾਇਕ ਦਿਲਰਾਜ ਢਿੱਲੋਂ ਦਾ ਗੀਤ 'ਪ੍ਰਪੋਜ਼' 7 ਫਰਵਰੀ ਨੂੰ ਰਿਲੀਜ਼ ਹੋਇਆ, ਜਿਸ ਨੂੰ ਦੋ ਦਿਨਾਂ 'ਚ 10 ਲੱਖ ਤੋਂ ਵੱਧ ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਾ ਹੈ। 'ਪ੍ਰਪੋਜ਼' ਗੀਤ 'ਚ ਪੰਜਾਬੀ ਅਭਿਨੇਤਰੀ ਤੇ ਮਾਡਲ ਜੈਜ਼ ਸੋਢੀ ਤੇ ਗਾਇਕ ਦਿਲਰਾਜ ਢਿੱਲੋਂ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਵਾਲੀ ਹੈ। ਨੋਕ-ਝੋਕ, ਤਰਕਾਰ ਤੇ ਪਿਆਰ ਨਾਲ ਭਰਪੂਰ ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
'ਪ੍ਰਪੋਜ਼' ਗੀਤ ਦਾ ਮਿਊਜ਼ਿਕ ਲਿਲ ਡਾਕੂ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਦਿਲਰਾਜ ਢਿੱਲੋਂ ਨੇ ਖੁਦ ਲਿਖੇ ਹਨ। ਵੀਡੀਓ ਨਿਰਦੇਸ਼ਨ ਟੀਮ ਐੱਮ. ਬੀ. ਨੇ ਕੀਤਾ ਹੈ, ਜਿਸ ਨੂੰ ਵਾਈਟ ਹਿੱਲ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਤੁਸੀਂ ਵੀ ਦੇਖੋ 'ਪ੍ਰਪੋਜ਼' ਗੀਤ ਦੀ ਵੀਡੀਓ—

Tags: Propose Jazz Sodhi Dilraj Dhillon Valentine Day ਪ੍ਰਪੋਜ਼ ਜੈਜ਼ ਸੋਢੀ ਦਿਲਰਾਜ ਢਿੱਲੋਂ