FacebookTwitterg+Mail

'ਪ੍ਰਾਊਡ ਟੂ ਬੀ ਏ ਸਿੱਖ 2' 'ਚ ਛੂਹੇ ਗਏ ਨੇ ਕਈ ਗੰਭੀਰ ਮੁੱਦੇ

proud to be a sikh 2
28 December, 2017 08:03:39 PM

ਜਲੰਧਰ (ਬਿਊਰੋ)— ਧਾਰਮਿਕ ਪੰਜਾਬੀ ਫਿਲਮ 'ਪ੍ਰਾਊਡ ਟੂ ਬੀ ਏ ਸਿੱਖ 2' ਅੱਜ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਸਤਦੀਪ ਸਿੰਘ ਨੇ ਡਾਇਰੈਕਟ ਕੀਤੀ ਹੈ, ਜਿਸ 'ਚ ਅੰਮ੍ਰਿਤਪਾਲ ਸਿੰਘ ਬਿੱਲਾ, ਅਤਵਿੰਦਰ ਸਿੰਘ, ਗੁਰਸਿਮਰਨ ਕੌਰ, ਸੰਨੀ ਗਿੱਲ ਸਮੇਤ ਹੋਰ ਕਈ ਸਿਤਾਰੇ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਸਬੰਧੀ ਡਾਇਰੈਕਟਰ ਸਤਦੀਪ ਸਿੰਘ ਤੇ ਅਭਿਨੇਤਾ ਅੰਮ੍ਰਿਤਪਾਲ ਸਿੰਘ ਨਾਲ ਖਾਸ ਮੁਲਾਕਾਤ ਕੀਤੀ ਗਈ।
Punjabi Bollywood Tadka
ਇਸ ਦੌਰਾਨ ਉਨ੍ਹਾਂ ਦੱਸਿਆ ਕਿ 'ਪ੍ਰਾਊਡ ਟੂ ਬੀ ਏ ਸਿੱਘ 2' ਬਹੁਤ ਹੀ ਗੰਭੀਰ ਮੁੱਦੇ 'ਤੇ ਬਣੀ ਪੰਜਾਬੀ ਫਿਲਮ ਹੈ। ਇਹ ਫਿਲਮ ਸਿਰਫ ਸਿੱਖ ਭਾਈਚਾਰੇ ਲਈ ਹੀ ਨਹੀਂ, ਸਗੋਂ ਹਰ ਧਰਮ ਤੇ ਵਰਗ ਦੇ ਲੋਕਾਂ ਲਈ ਬਣਾਈ ਗਈ ਹੈ। ਫਿਲਮ ਦੀ ਕਹਾਣੀ ਡਾ. ਰੁਪਿੰਦਰ ਸਿੰਘ ਨੇ ਲਿਖੀ ਹੈ। ਫਿਲਮ ਦਾ ਸੰਗੀਤ ਜਸਦੀਪ ਸਿੰਘ, ਰੈਂਡੀ ਜੇ ਤੇ ਮਿਸਟਰ ਵੀ ਗਰੂਵਸ ਨੇ ਦਿੱਤਾ ਹੈ, ਜਿਸ ਦੇ ਗੀਤਾਂ ਨੂੰ ਆਵਾਜ਼ ਕੰਬੀ ਰਾਜਪੁਰੀਆ, ਪ੍ਰਦੀਪ ਐੱਸ. ਸਰਾਂ, ਜਸਦੀਪ ਸਿੰਘ ਤੇ ਰੇਨੂੰ ਜਗਤੋਰਾ ਨੇ ਦਿੱਤੀ ਹੈ।


Tags: Proud To Be A Sikh 2 Amritpal Singh Billa Bhaji Satdeep Singh Atvinder Singh Gursimran Kaur