FacebookTwitterg+Mail

ਸਲਮਾਨ ਦੀ ਭੈਣ ਤੋਂ ਵੱਖ ਹੋਇਆ ਇਹ ਅਦਾਕਾਰ 'ਮੌਨੀ ਰਾਏ' ਨੂੰ ਕਰ ਚੁੱਕਾ ਹੈ ਡੇਟ

pulkit samrat birthday
29 December, 2017 10:51:38 AM

ਮੁੰਬਈ(ਬਿਊਰੋ)— 29 ਦਸੰਬਰ 1983 'ਚ ਜਨਮੇ ਬਾਲੀਵੁੱਡ ਐਕਟਰ ਅਤੇ ਮਾਡਲ ਪੁਲਕਿਤ ਸਮਰਾਟ ਦਾ ਜਨਮ ਇਕ ਪੰਜਾਬੀ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਰਿਅਰ ਐਸਟੇਟ ਦੇ ਬਿਜ਼ਨੈੱਸ 'ਚ ਹਨ। ਉਨ੍ਹਾਂ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਦਿੱਲੀ ਦੇ ਮਾਨਵ ਸਥਲੀ 'ਚ ਕੀਤੀ ਸੀ। ਇਸ ਤੋਂ ਬਾਅਦ ਦਿੱਲੀ ਦੇ ਹੀ ਅਸ਼ੋਕ ਵਿਹਾਰ 'ਚ ਸਥਿਤ ਮੋਰਟਫੋਰਟ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਾਈ ਪੂਰੀ ਕੀਤੀ।

Punjabi Bollywood Tadkaਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਏ. ਪੀ. ਜੇ. ਇੰਸਟੀਚਿਊਟ ਆਫ ਡਿਜ਼ਾਈਨ ਤੋਂ ਐਵਰਟਾਈਜ਼ਿੰਗ ਕੋਰਸ 'ਚ ਐਡਮੀਸ਼ਨ ਲਿਆ ਪਰ ਪੰਜ ਮਹੀਨਿਆਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਉਨ੍ਹਾਂ ਨੂੰ ਆਪਣਾ ਮਾਡਲ ਅਸਾਈਮਨਮੈਂਟ ਮਿਲ ਗਿਆ ਸੀ। ਇਸ ਸਾਲ ਪੁਲਕਿਤ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਪੜ੍ਹਾਈ ਛੱਡਣ ਤੋਂ ਬਾਅਦ ਪੁਲਕਿਤ ਮੁੰੁਬਈ ਸ਼ਿਫਟ ਹੋ ਗਏ ਤੇ ਉਨ੍ਹਾਂ ਨੇ ਕਿਸ਼ੋਰ ਨਮਿਤ ਕਪੂਰ ਵਲੋਂ ਚਲਾਏ ਜਾ ਰਹੇ ਐਕਟਿੰਗ ਕੋਰਸ 'ਚ ਐਡਮਿਸ਼ਨ ਲਿਆ।

Punjabi Bollywood Tadka

ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਪਹਿਲਾ ਬ੍ਰੇਕ ਬਾਲਾਜੀ ਟੈਲੀਫਿਲਮਸ ਨੇ 'ਕਿਉਂਕਿ ਸਾਸ ਭੀ ਕਭੀ ਬਹੂ ਥੀ' 'ਚ ਲਕਸ਼ ਵੀਰਾਨੀ ਦੇ ਤੌਰ 'ਤੇ ਦਿੱਤਾ। ਉਨ੍ਹਾਂ ਨੇ ਇਕ ਸਾਲ ਬਾਅਦ ਹੀ ਸ਼ੋਅ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਸਾਲ 2011 'ਚ ਸਮਰਾਟ ਕੋਰੀਓਗਰਾਫਰ ਵੈਭਵੀ ਮਰਚੈਂਟ ਦੀ ਮਿਊਜ਼ੀਕਲ ਫਿਲਮ 'ਤਾਜ਼ ਐਕਸਪ੍ਰੈੱਸ' 'ਚ ਲੀਡ ਐਕਟਰ ਦੇ ਤੌਰ 'ਤੇ ਨਜ਼ਰ ਆਏ। ਅੱਜ ਉਨ੍ਹਾਂ ਨੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨਾਲ ਜੁੜੇ ਕੁਝ ਦਿਲਚਸਪ ਫੈਕਟਜ਼।

Punjabi Bollywood Tadka1. ਸਾਲ 2012 'ਚ ਆਈ 'ਬਿੱਟੂ ਬੌਸ' ਰਾਹੀਂ ਪੁਲਕਿਤ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੂੰ ਪਛਾਣ ਦਿਵਾਉਣ ਦਾ ਕੰਮ ਕੀਤਾ 2013 'ਚ ਆਈ 'ਫੁਕਰੇ' ਨੇ। 

Punjabi Bollywood Tadka

2. ਪੁਲਕਿਤ ਸਮਰਾਟ ਤੇ ਮੌਨੀ ਰਾਏ ਇਕ ਸਮੇਂ 'ਤੇ ਰਿਲੇਸ਼ਨਸ਼ਿਪ 'ਚ ਸਨ ਪਰ 2 ਸਾਲ ਬਾਅਦ ਹੀ ਦੋਹਾਂ ਦਾ ਬ੍ਰੇਕਅੱਪ ਹੋ ਗਿਆ। ਇਸ ਤੋਂ ਬਾਅਦ ਐਕਟਰ ਨੇ ਸਲਮਾਨ ਖਾਨ ਦੀ ਮੂੰਹ ਬੋਲੀ ਭੈਣ ਸ਼ਵੇਤਾ ਰੋਹੀਰਾ ਨੂੰ ਡੇਟ ਕਰਨਾ ਸ਼ੁਰੂ ਕੀਤਾ। ਦੋਹਾਂ ਨੇ ਵਿਆਹ ਵੀ ਕੀਤਾ ਪਰ ਇਹ ਵੀ ਵਧੇਰੇ ਸਮੇਂ ਤੱਕ ਨਹੀਂ ਚੱਲਿਆ। ਐਕਟਿੰਗ ਤੋਂ ਇਲਾਵਾ ਪੁਲਕਿਤ ਨੂੰ ਦਿਮਾਗ ਅਤੇ ਕਾਰਡਸ ਪੜ੍ਹਣਾ ਆਉਂਦਾ ਹੈ।  

Punjabi Bollywood Tadka

4. ਪੁਲਕਿਤ ਸਲਮਾਨ ਖਾਨ ਤੇ ਰੋਨਿਤ ਰਾਏ ਨੂੰ ਆਪਣਾ ਮੈਂਟੌਰ ਜਦਕਿ ਸਮ੍ਰਿਤੀ ਈਰਾਨੀ ਨੂੰ ਆਪਣੀ ਪ੍ਰੇਰਣਾ ਮੰਨਦੇ ਹਨ। ਇਸੇ ਮਹੀਨੇ ਪੁਲਕਿਤ ਦੀ ਫਿਲਮ 'ਫੁਕਰੇ' ਰਿਟਰਨਸ ਰਿਲੀਜ਼ ਹੋਈ ਸੀ, ਜਿਸ ਨੇ 100 ਕਰੋੜ ਦੀ ਕਮਾਈ ਕੀਤੀ ਸੀ। ਇਸ ਸਮੇਂ ਐਕਟਰ ਜੇਪੀ ਦੱਤਾ ਦੀ 'ਪਲਟਨ' 'ਚ ਰੁੱਝੇ ਹੋਏ ਸਨ।

Punjabi Bollywood Tadka


Tags: Pulkit SamratBirthdayMouni RoySalman KhanKyunki Saas Bhi Kabhi Bahu Thiਪੁਲਕਿਤ ਸਮਰਾਟ ਮੌਨੀ ਰਾਏ