FacebookTwitterg+Mail

'ਬੁੱਲਿਆ' ਦਾ ਟੀਜ਼ਰ ਰਿਲੀਜ਼, 17 ਫਰਵਰੀ ਨੂੰ ਦਿਖੇਗਾ ਪੁਨੀਤ ਗੁਲਾਟੀ ਦਾ ਰਾਕਸਟਾਰ ਅੰਦਾਜ਼

puneet gulati
16 February, 2018 09:50:55 AM

ਜਲੰਧਰ (ਬਿਊਰੋ)— 'ਖਵਾਬ' ਗੀਤ ਨਾਲ ਮਸ਼ਹੂਰ ਹੋਏ ਗਾਇਕ ਪੁਨੀਤ ਗੁਲਾਟੀ ਦਾ 19 ਫਰਵਰੀ ਨੂੰ ਰਿਲੀਜ਼ ਹੋਣ ਵਾਲਾ ਗੀਤ 'ਬੁੱਲਿਆ' ਹੁਣ ਕੱਲ ਭਾਵ 17 ਫਰਵਰੀ ਨੂੰ ਰਿਲੀਜ਼ ਹੋਵੇਗਾ। ਇਸ ਗੀਤ ਦਾ ਹਾਲ ਹੀ 'ਚ ਟੀਜ਼ਰ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਗਿਆ, ਜਿਸ 'ਚ ਸ਼ੂਟਿੰਗ ਦੀ ਲੋਕੇਸ਼ਨ ਤੇ ਮਿਊਜ਼ਿਕ ਬੇਹੱਦ ਖੂਬਸੂਰਤ ਅੰਦਾਜ਼ 'ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਇਸ ਗੀਤ ਦਾ ਇਕ ਪੋਸਟਰ ਰਿਲੀਜ਼ ਹੋ ਚੁੱਕਾ ਹੈ, ਜਿਸ 'ਚ ਗਾਇਕ ਪੁਨੀਤ ਗੁਲਾਟੀ ਰਾਕਸਟਾਰ ਅੰਦਾਜ਼ 'ਚ ਦਿਖੇ ਸਨ। ਇਸ ਗੀਤ ਦੇ ਬੋਲ ਪਹਿਲਾਂ ਵਾਂਗ ਖੁਦ ਪੁਨੀਤ ਗੁਲਾਟੀ ਵਲੋਂ ਲਿਖੇ ਗਏ ਹਨ। 

ਜ਼ਿਕਰਯੋਗ ਹੈ ਕਿ 'ਬੁੱਲਿਆ' ਨੂੰ ਸੰਗੀਤ ਬੋਬ ਨੇ ਦਿੱਤਾ ਹੈ, ਜਿਸ ਨੂੰ ਤਪਸਵੀ ਮਹਿਤਾ ਨੇ ਡਾਇਰੈਕਟ ਕੀਤਾ ਹੈ। ਸਪੀਡ ਰਿਕਾਰਡਸ ਵਲੋਂ ਪੇਸ਼ਕਸ਼ ਇਹ ਗੀਤ 19 ਫਰਵਰੀ ਨੂੰ ਰਿਲੀਜ਼ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੁਨੀਤ ਨੇ ਆਪਣੇ 'ਖਵਾਬ' ਗੀਤ ਦੇ ਬੋਲ ਖੁਦ ਹੀ ਲਿਖੇ ਸਨ। ਪੁਨੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ 'ਬੁੱਲਿਆ' ਗੀਤ ਜ਼ਿੰਦਗੀ ਦੀ ਸੱਚਾਈ ਨੂੰ ਦਰਸਾਏਗਾ। ਇਸ ਦੀ ਵੀਡੀਓ ਪੰਜਾਬੀ ਇੰਡਸਟਰੀ ਲਈ ਬਿਲਕੁਲ ਨਵੀਂ ਹੋਵੇਗੀ। ਉਨ੍ਹਾਂ ਨੇ ਕਈ ਕਿਲੋਮੀਟਰ ਦੂਰ ਤੱਕ ਘੁੰਮ ਕੇ ਗੀਤ ਦੀ ਸ਼ੂਟਿੰਗ ਕੀਤੀ ਹੈ। 'ਬੁੱਲਿਆ' ਇਕ ਟਰੈਵਲ ਗੀਤ ਹੈ, ਜਿਸ 'ਚ ਕੁਝ ਸਰਪ੍ਰਾਈਜ਼ ਵੀ ਹਨ।


Tags: Puneet Gulati Bulleya BOB Tapasvi Mehta KhwaabTeaser Speed Records

Edited By

Chanda Verma

Chanda Verma is News Editor at Jagbani.