FacebookTwitterg+Mail

ਸ਼ਾਨ ਨਾਲ ਜਿਊਂਦੇ ਹਨ ਪੰਜਾਬੀ : ਸਿਧਾਰਥ

punjabi living splendor  siddharth
09 September, 2016 07:47:47 AM
ਨਵੀਂ ਦਿੱਲੀ— ਫਿਲਮ 'ਬਾਰ-ਬਾਰ ਦੇਖੋ' ਵਿਚ ਪੰਜਾਬੀ ਕਲਚਰ ਨੂੰ ਸ਼ਾਨਦਾਰ ਤਰੀਕੇ ਨਾਲ ਦਿਖਾਇਆ ਗਿਆ ਹੈ। ਨਿਰਦੇਸ਼ਕਾ ਨਿਤਯਾ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀਆਂ ਦੀ ਐਨਰਜੀ, ਉਨ੍ਹਾਂ ਦੇ ਖਾਣ ਦਾ ਸ਼ੌਕ ਅਤੇ ਜ਼ਿੰਦਗੀ ਜਿਊਣ ਦਾ ਅੰਦਾਜ਼ ਬਹੁਤ ਪਸੰਦ ਹੈ। ਉਥੇ ਹੀ ਸਿਧਾਰਥ ਦਾ ਕਹਿਣਾ ਹੈ ਕਿ ਪੰਜਾਬੀ ਆਪਣੀ ਜ਼ਿੰਦਗੀ ਨੂੰ ਜਿਸ ਰੌਣਕ ਅਤੇ ਸ਼ਾਨ ਨਾਲ ਜਿਊਂਦੇ ਹਨ, ਸ਼ਾਇਦ ਹੀ ਕੋਈ ਹੋਰ ਅਜਿਹਾ ਕਰ ਸਕਦਾ ਹੈ।
ਫਿਲਮ ਵਿਚ ਖਾਸ ਸੰਦੇਸ਼ ਵੀ ਦਰਸ਼ਕਾਂ ਲਈ ਹੈ। ਫਿਲਮ ਦੀ ਨਿਰਦੇਸ਼ਕਾ ਨਿਤਯਾ ਮਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਲਮ ਵਿਚ ਮਸਤੀ ਦੇ ਨਾਲ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੀ ਹੈ ਕਿ ਅੱਜ ਦਾ ਨੌਜਵਾਨ ਆਪਣੇ ਪਰਿਵਾਰ ਅਤੇ ਕੈਰੀਅਰ ਵਿਚਾਲੇ ਉਲਝ ਕੇ ਰਹਿ ਜਾਂਦਾ ਹੈ। ਆਪਣੇ ਭਵਿੱਖ ਬਾਰੇ ਇੰਨਾ ਜ਼ਿਆਦਾ ਸੋਚਦਾ ਹੈ ਕਿ ਮੌਜੂਦਾ ਸਮੇਂ ਵਿਚ ਜਿਊਣਾ ਹੀ ਭੁੱਲ ਜਾਂਦਾ ਹੈ। ਉਥੇ ਹੀ ਸਿਧਾਰਥ ਦਾ ਕਹਿਣਾ ਹੈ ਕਿ ਕੈਰੀਅਰ ਦੀ ਫਿਕਰ ਕਰਨਾ ਚੰਗਾ ਹੈ ਪਰ ਮੌਜੂਦਾ ਸਮੇਂ ਵਿਚ ਜਿਊਣਾ ਸਭ ਤੋਂ ਜ਼ਰੂਰੀ ਹੈ।

Tags: ਸਿਧਾਰਥਪੰਜਾਬੀਸ਼ਾਨSiddharthSplendorPunjabi