FacebookTwitterg+Mail

ਪੰਜਾਬੀ ਵਿਰਸਾ 2015 ਆਸਟਰ੍ਰੇਲੀਆ-ਨਿਊਜ਼ੀਲੈਂਡ ਦਾ ਪਹਿਲਾ ਸ਼ੋਅ 5 ਸਤੰਬਰ ਨੂੰ ਸਿਡਨੀ 'ਚ (ਦੇਖੋ ਤਸਵੀਰਾਂ)

    1/3
31 August, 2015 07:52:27 PM
ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਅਤੇ ਪੰਜਾਬੀ ਵਿਰਸਾ ਲੜੀ ਦੇ ਜ਼ਰੀਏ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਇਸ ਵਾਰ ਦਾ ਪੰਜਾਬੀ ਵਿਰਸਾ 2015 ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਕਰਨਗੇ। ਇਸ ਸਬੰਧੀ ਸਿਡਨੀ ਪਹੁੰਚੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਪੰਜਾਬੀ ਵਿਰਸਾ 2015 ਦਾ ਪੋਸਟਰ ਜਾਰੀ ਕਰਨ ਸਮੇਂ ਸ਼ੋਅਜ਼ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਪੰਜਾਬੀ ਵਿਰਸਾ ਸ਼ੋਅਜ਼ ਦੀਆਂ ਤਿਆਰੀਆਂ ਦਿਨ-ਬ-ਦਿਨ ਸਿਖਰਾਂ ਵੱਲ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਜਿਸ ਤਰ੍ਹਾਂ ਇਥੇ ਵੱਸਦੇ ਪੰਜਾਬੀ ਬਹੁਤ ਹੀ ਬੇਸਬਰੀ ਨਾਲ ਇਨ੍ਹਾਂ ਸ਼ੋਅਜ਼ ਦੀ ਉਡੀਕ ਕਰ ਰਹੇ ਹਨ ਤੇ ਪੰਜਾਬੀ ਬਹੁਤ ਵੱਡੀ ਗਿਣਤੀ ਵਿਚ ਇਨ੍ਹਾਂ ਸ਼ੋਅਜ਼ ਦੀਆਂ ਟਿਕਟਾਂ ਖਰੀਦ ਰਹੇ ਹਨ, ਉਸ ਨਾਲ ਇਨ੍ਹਾਂ ਸ਼ੋਅਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਜਾਪਦਾ ਹੈ ਕਿ ਇਹ ਸ਼ੋਅਜ਼ ਪਿਛਲੇ ਸਭ ਕੀਰਤੀਮਾਣ ਤੋੜਨਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਆਕਲੈਂਡ ਦਾ ਪੰਜਾਬੀ ਵਿਰਸਾ ਸ਼ੋਅ ਰਿਕਾਰਡ ਕੀਤਾ ਜਾਵੇਗਾ, ਜੋ ਬਾਅਦ ਵਿਚ ਸੀ. ਡੀ. ਤੇ ਡੀ. ਵੀ. ਡੀ. ਦੇ ਜ਼ਰੀਏ ਦੁਨੀਆ ਭਰ ਵਿਚ ਰਿਲੀਜ਼ ਕੀਤਾ ਜਾਵੇਗਾ। ਜਿਸ ਸਬੰਧੀ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵਲੋਂ ਨਵੇਂ ਗੀਤਾਂ ਦੀ ਚੋਣ ਕਰ ਲਈ ਗਈ ਹੈ। ਉਨ੍ਹਾਂ ਆਖਿਆ ਕਿ ਪਿਛਲੀ ਵਾਰ ਵੀ ਇਹ ਸ਼ੋਅਜ਼ ਬਹੁਤ ਸਫਲ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਇਨ੍ਹਾਂ ਸ਼ੋਅਜ਼ ਦੀ ਸ਼ੁਰੂਆਤ 5 ਸਤੰਬਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਕੀਤੀ ਜਾਵੇਗੀ, ਇਸ ਤੋਂ ਬਾਅਦ 13 ਸਤੰਬਰ ਨੂੰ ਪਰਥ, 20 ਸਤੰਬਰ ਨੂੰ ਬ੍ਰਿਸਬੇਨ, 26 ਸਤੰਬਰ ਨੂੰ ਕੈਨਬਰਾ, 27 ਸਤੰਬਰ ਨੂੰ ਮੈਲਬੋਰਨ, 29 ਸਤੰਬਰ ਨੂੰ ਹੋਬਾਰਟ, 3 ਅਕਤੂਬਰ ਨੂੰ ਆਕਲੈਂਡ (ਨਿਊਜ਼ੀਲੈਂਡ) ਤੇ ਪੰਜਾਬੀ ਵਿਰਸਾ ਲੜੀ ਦਾ ਆਖਰੀ ਸ਼ੋਅ 5 ਅਕਤੂਬਰ ਨੂੰ ਐਡੀਲੇਡ ਵਿਚ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਭਾਸਕਰ ਰਤਨਮ, ਗੁਰੂ ਧਾ, ਵਿੱਕੀ ਭੋਗਲ ਤੇ ਅਮਿਤ ਚੌਹਾਨ ਹਾਜ਼ਰ ਸਨ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ Punjabi Virsa