FacebookTwitterg+Mail

'ਪੰਜਾਬੀ ਵਿਰਸਾ 2016' ਦੇ ਸ਼ੋਅ ਜਾ ਰਹੇ ਨੇ 'ਹਾਊਸਫੁੱਲ'

punjabi virsa 2016
12 April, 2016 04:23:32 PM
ਜਲੰਧਰ— ਪੰਜਾਬੀ ਵਿਰਸਾ 2016 ਦੌਰਾਨ ਵਾਰਿਸ ਭਰਾਵਾਂ ਦੇ ਸਾਰੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ ਤੇ ਅਮਰੀਕਾ ਦੀ ਧਰਤੀ 'ਤੇ ਵੱਸਦੇ ਸੰਗੀਤ ਪ੍ਰੇਮੀ ਇਨ੍ਹਾਂ ਸ਼ੋਅਜ਼ ਦਾ ਖੂਬ ਆਨੰਦ ਮਾਣ ਰਹੇ ਹਨ। ਪੰਜਾਬੀ ਵਿਰਸਾ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਆਪਣੀਆਂ ਧਮਾਲਾਂ ਪਾ ਰਿਹਾ ਹੈ ਤੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਮੁੜ ਪੰਜਾਬ ਨਾਲ ਜੋੜ ਰਿਹਾ ਹੈ।
ਨਿਊਯਾਰਕ 'ਚ ਹੋਏ ਸ਼ੋਅ ਦੌਰਾਨ ਕਮਲ ਹੀਰ ਦੇ 'ਕਮਲੀ' ਗੀਤ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ। ਦਰਸ਼ਕਾਂ ਨੇ ਡੈਨਵਰ ਤੇ ਨਿਊਯਾਰਕ 'ਚ ਹੋਏ ਪ੍ਰੋਗਰਾਮਾਂ 'ਚ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੀ ਪੇਸ਼ਕਾਰੀ ਦਾ ਖੂਬ ਆਨੰਦ ਮਾਣਿਆ। ਪੰਜਾਬੀ ਵਿਰਸਾ ਦਾ ਅਗਲਾ ਸ਼ੋਅ 16 ਅਪ੍ਰੈਲ ਨੂੰ ਸਿਨਸਨੈਟੀ 'ਚ ਕਰਵਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

Tags: ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ Punjabi Virsa Manmohan Varis Kamal Heer Sangtaar