FacebookTwitterg+Mail

ਪਲਾਜ਼ਮਾ ਰਿਕਾਰਡਜ਼ ਵਲੋਂ 'ਪੰਜਾਬੀ ਵਿਰਸਾ 2017' ਯੂ. ਕੇ. ਦੇ ਸ਼ੋਆਂ ਦੀਆਂ ਤਰੀਕਾਂ ਦਾ ਐਲਾਨ

punjabi virsa 2017
10 October, 2016 10:54:15 PM
ਬਰਮਿੰਘਮ— ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਅਤੇ ਪੰਜਾਬੀ ਵਿਰਸਾ ਲੜੀ ਦੇ ਜ਼ਰੀਏ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ 'ਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਆਪਣਾ ਅਗਲਾ ਪੰਜਾਬੀ ਵਿਰਸਾ 2017 ਟੂਰ ਇੰਗਲੈਂਡ 'ਚ ਕਰਨਗੇ ਇਸ ਸਬੰਧੀ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੇ ਫਾਇਵ ਰਿਵਰਸ ਹਾਲ 'ਚ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ, ਅਮਰਜੀਤ ਸਿੰਘ ਧਾਮੀ ਤੇ ਟੋਨੀ ਬੈਂਸ ਵਲੋਂ ਪੰਜਾਬੀ ਵਿਰਸਾ 2017 ਯੂ. ਕੇ. ਦੇ ਸ਼ੋਆਂ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਇਸ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਸਤੇ ਕੈਨੇਡਾ ਤੋਂ ਉੱਘੇ ਲੋਕ ਗਾਇਕ ਮਨਮੋਹਨ ਵਾਰਿਸ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਮੋਹਨ ਵਾਰਿਸ ਨੇ ਦੱਸਿਆ ਕਿ ਅਸੀਂ ਪਿਛਲੇ 13 ਸਾਲਾਂ ਤੋਂ ਪੰਜਾਬੀ ਵਿਰਸਾ ਸ਼ੋਅ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ 'ਚ ਕਰ ਰਹੇ ਹਾਂ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ 2017 'ਚ ਯੂ. ਕੇ. 'ਚ ਹੋਣ ਵਾਲੇ ਸ਼ੋਆਂ ਦਾ ਐਲਾਨ ਕਰ ਰਹੇ ਹਾਂ, ਜਿਸ ਦੀਆਂ ਅਗਾਊਂ ਤਿਆਰੀਆਂ ਦੇ ਸਬੰਧ 'ਚ ਇਹ ਪ੍ਰੈੱਸ ਕਾਨਫਰੰਸ ਸੱਦੀ ਗਈ ਹੈ। ਉਨ੍ਹਾਂ ਦੱਸਿਆ ਕਿ ਖਾਸ ਤੌਰ 'ਤੇ ਇੰਗਲੈਂਡ ਨਿਵਾਸੀਆਂ ਲਈ ਬਹੁਤ ਵਧੀਆ ਗੀਤ ਤੇ ਨਵੇਂ ਤਰੀਕੇ ਦਾ ਸੰਗੀਤ ਅਸੀਂ ਲੈ ਕੇ ਆ ਰਹੇ ਹਾਂ।
ਇਸ ਮੌਕੇ ਬੋਲਦਿਆਂ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਦੱਸਿਆ ਕਿ ਜਿਸ ਤਰ੍ਹਾਂ ਦਰਸ਼ਕ ਇਨ੍ਹਾਂ ਸ਼ੋਆਂ ਦੀ ਉਡੀਕ ਕਰ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਇਹ ਸ਼ੋਅ ਇਸ ਵਾਰ ਨਵੇਂ ਕੀਰਤੀਮਾਨ ਸਥਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਸ਼ੋਅ 10 ਜੂਨ ਤੋਂ ਲੀਡਜ਼ ਸ਼ਹਿਰ ਤੋਂ ਸ਼ੁਰੂ ਹੋਣਗੇ, ਜਿਥੇ ਰਾਣਾ ਇਨ੍ਹਾਂ ਨੂੰ ਕਰਵਾ ਰਹੇ ਹਨ। ਇਸ ਤੋਂ ਬਾਅਦ 17 ਜੂਨ ਨੂੰ ਅਗਲਾ ਸ਼ੋਅ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਤੇ 18 ਨੂੰ ਗਰੇਬਜੈਂਡ 'ਚ ਗਰੈਸ ਮੀਡੀਆ ਤੋਂ ਸੁਮੰਤ ਬਹਿਲ ਤੇ 24 ਜੂਨ ਨੂੰ ਲੰਡਨ ਸ਼ਹਿਰ 'ਚ, 25 ਨੂੰ ਲੈਸਟਰ 'ਚ ਹੋ ਕੇ ਇਹ ਪੰਜ ਸ਼ੋਅ ਹੋਣਗੇ। ਇਸ ਤੋਂ ਇਲਾਵਾ ਹੋਰ ਸ਼ੋਆਂ ਨੂੰ ਪੱਕੇ ਕਰਨ ਲਈ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਬਰਮਿੰਘਮ ਦਾ ਸ਼ੋਅ ਫਿਲਮੋਨਿਕਸ ਕੰਪਨੀ ਦੇ ਕਾਕਾ ਮੋਹਨਵਾਲ ਤੇ ਜਗਰਾਜ ਬੈਂਸ ਵਲੋਂ ਕਰਵਾਇਆ ਜਾਵੇਗਾ।

Tags: ਪਲਾਜ਼ਮਾ ਰਿਕਾਰਡਜ਼ ਪੰਜਾਬੀ ਵਿਰਸਾ 2017 Plasma Records Punjabi Virsa 2017