FacebookTwitterg+Mail

25 ਜੂਨ ਇੰਗਲੈਂਡ ਦੇ ਲੈਸਟਰ ਨੂੰ ਪੰਜਾਬੀ ਗਾਇਕੀ ਨਾਲ ਕੀਲਣਗੇ ਵਾਰਿਸ ਭਰਾ

punjabi virsa 2017
24 June, 2017 02:26:26 PM

ਜਲੰਧਰ— ਸਾਫ ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਉਣ ਵਾਲੇ ਵਾਰਿਸ ਭਰਾ ਇੰਗਲੈਂਡ ਦੇ ਸਭ ਤੋਂ ਵੱਡੇ ਮੇਲੇ 'ਚ ਪੰਜਾਬੀਆਂ ਦਾ ਰੱਜ ਕੇ ਮਨੋਰੰਜਨ ਕਰਨਗੇ। ਇਸ ਗੱਲ ਦੀ ਜਾਣਕਾਰੀ ਸਾਨੂੰ ਵਾਰਿਸ ਭਰਾ ਕਮਲਹੀਰ ਅਤੇ ਮਨਮੋਹਨ ਵਾਰਿਸ ਦੇ ਫੇਸਬੁੱਕ ਪੇਜ ਤੋਂ ਮਿਲੀ ਹੈ। ਦੋਵਾਂ ਭਰਾਵਾਂ ਨੇ ਆਪਣੇ ਸੋਸ਼ਲ ਸਾਈਟ 'ਤੇ ਇੱਕ ਵੀਡੀਓ ਪੋਸਟ ਕਰਕੇ ਦਿੱਤੀ ਹੈ। ਵੀਡੀਓ 'ਚ ਦੱਸਿਆ ਹੈ ਕਿ, ''ਪੰਜਾਬੀ ਵਿਰਸਾ 2017 ਲੈ ਕੇ ਕਮਲਹੀਰ, ਮਨਮੋਹਨ ਵਾਰਿਸ ਤੇ ਸੰਗਤਾਰ ਇੰਗਲੈਂਡ ਦੇ ਲੈਸਟਰ (ਐਥੀਨਾ) 'ਚ ਹਾਜ਼ਰ ਹੋ ਰਹੇ ਹਨ। ਇਹ ਲਾਈਵ ਸ਼ੋਅ 25 ਜੂਨ ਦਿਨ ਐਤਵਾਰ ਨੂੰ ਲੈਸਟਰ (ਐਥੀਨਾ) 'ਚ ਹੋਵੇਗਾ। ਇਸ ਸ਼ੋਅ 'ਚ ਵਾਰਿਸ ਭਰਾ ਆਪਣੀ ਗਾਇਕੀ ਨਾਲ ਲੋਕਾਂ ਨੂੰ ਕੀਲਣਗੇ।'' 


ਇਹ ਸ਼ੋਅ ਫਿਲਮੋਨਿਕਸ ਵਲੋਂ ਕਰਵਾਇਆ ਜਾ ਰਿਹਾ ਹੈ। ਵੀਡੀਓ 'ਚ ਕਮਲ ਹੀਰ ਨੇ ਦੱਸਿਆ ਕਿ, ਇਸ ਤੋਂ ਪਹਿਲਾਂ ਜਿੰਨੀ ਵਾਰ ਵੀ ਪੰਜਾਬੀ ਵਿਰਸਾ ਲੈਸਟਰ 'ਚ ਕਰਵਾਇਆ ਗਿਆ, ਇਥੋ ਸਾਨੂੰ ਕਾਫੀ ਪਿਆਰ ਮਿਲਿਆ ਹੈ। ਕੱਲ ਸ਼ਾਮ ਨੂੰ ਇਸ ਸ਼ੋਅ ਨਾਲ ਇੰਗਲੈਂਡ ਦੇ ਲੈਸਟਰ 'ਚ ਰੋਣਕਾਂ ਲੱਗਣਗੀਆਂ।


Tags: Punjabi Singers UKLeicester June 25th SundayManmohan WarisKamal Heerpunjabi virsa 2017ਪੰਜਾਬੀ ਵਿਰਸਾ 2017ਮਨਮੋਹਨ ਵਾਰਿਸ ਕਮਲ ਹੀਰ