FacebookTwitterg+Mail

ਇੰਗਲੈਂਡ ਦੇ ਲੈਸਟਰ ਸ਼ੋਅ ਦੌਰਾਨ ਵਾਰਿਸ ਭਰਾਵਾਂ ਨੇ ਸੱਭਿਆਚਾਰਕ ਗੀਤਾਂ ਨਾਲ ਬੰਨ੍ਹਿਆ ਸਮਾਂ

punjabi virsa 2017
26 June, 2017 11:41:21 AM

ਜਲੰਧਰ— ਸੱਭਿਆਚਾਰਕ ਗੀਤਾਂ ਨਾਲ ਦੇਸ-ਵਿਦੇਸ਼ 'ਚ ਪ੍ਰਸਿੱਧੀ ਹਾਸਲ ਕਰਨ ਵਾਲੇ ਵਾਰਿਸ ਭਰਾਵਾਂ ਨੇ ਇੰਗਲੈਂਡ ਦੇ ਸਭ ਤੋਂ ਵੱਡੇ ਮੇਲੇ 'ਚ ਪੰਜਾਬੀਆਂ ਦਾ ਖੂਬ ਮਨੋਰੰਜਨ ਕੀਤਾ। 25 ਜੂਨ ਨੂੰ ਵਾਰਿਸ ਭਰਾਵਾਂ ਨੇ ਇੰਗਲੈਂਡ ਦੇ ਲੈਸਟਰ (ਐਥੀਨਾ) 'ਚ ਗਾਇਕੀ ਨਾਲ ਸਮਾਂ ਬੰਨ੍ਹਿਆ। ਬੀਤੇ ਦਿਨੀਂ ਕਮਲ ਹੀਰ, ਮਨਮੋਹਨ ਵਾਰਿਸ, ਸੰਗਤਾਰ ਨੇ ਲੈਸਟਰ 'ਚ ਸੁਲੀਰੀ ਗਾਇਕੀ ਨਾਲ ਲੋਕਾਂ ਦਾ ਦਿੱਲ ਜਿੱਤ ਕੇ ਨੱਚਣ ਨੂੰ ਮਜਬੂਰ ਕੀਤਾ।


ਦੱਸਣਯੋਗ ਹੈ ਕਿ ਪੰਜਾਬੀ ਵਿਰਸਾ 2017 ਦਾ ਸਭ ਤੋਂ ਵੱਡਾ ਮੇਲਾ ਇੰਗਲੈਂਡ 'ਚ ਵੱਖ-ਵੱਖ ਸ਼ਾਹਿਰਾਂ 'ਚ ਕਰਵਾਇਆ ਗਿਆ। ਇਸ ਦੌਰਾਨ ਵਾਰਿਸ ਭਰਾਵਾਂ ਨੇ ਸੱਭਿਆਚਾਰਕ ਗਾਇਕੀ ਨਾਲ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦਾ ਖੂਬ ਮਨੋਰੰਜਨ ਕੀਤਾ।  ਕਮਲ ਹੀਰ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ ਕਿ, ''ਲੈਸਟਰ (ਐਥੀਨਾ) ਦਾ ਸ਼ੋਅ ਕਾਫੀ ਵਧੀਆ ਰਿਹਾ। ਇਹ ਸ਼ੋਅ ਸਭ ਤੋਂ ਵੱਡਾ ਸ਼ੋਅ ਸੀ। ਇਸ ਦੌਰਾਨ ਲੋਕਾਂ ਨੇ ਖੂਬ ਇੰਜੁਆਏ ਕੀਤਾ।'' ਕਮਲ ਹੀਰ ਨੇ ਪੋਸਟ ਸ਼ੇਅਰ ਕਰਕੇ ਲੈਸਟਰ ਅਤੇ ਉਥੇ ਦੇ ਲੋਕਾਂ ਤਹਿ ਦਿਲੋਂ ਧੰਨਵਾਦ ਕੀਤਾ।


Tags: Punjabi Singers UKLeicester June 25th SundayManmohan WarisKamal Heerpunjabi virsa 2017ਪੰਜਾਬੀ ਵਿਰਸਾ 2017ਮਨਮੋਹਨ ਵਾਰਿਸ ਕਮਲ ਹੀਰ