FacebookTwitterg+Mail

ਕਦੇ ਸਕੂਲ ਨਹੀਂ ਗਏ ਸਨ ਉਸਤਾਦ ਪਿਆਰੇ ਲਾਲ ਵਡਾਲੀ, ਕੁਸ਼ਤੀ ਛੱਡ ਬਣੇ ਸਨ ਸੂਫੀ ਗਾਇਕ

pyarelal wadali unknown facts
09 March, 2018 06:10:53 PM

ਜਲੰਧਰ(ਬਿਊਰੋ)— ਸੂਫੀ ਗਾਇਕੀ ਦੇ ਮਹਾਰਥੀ ਵਡਾਲੀ ਬ੍ਰਦਰਜ਼ ਦੀ ਜੋੜੀ 'ਚੋਂ ਇਕ ਨਾਯਾਬ ਗਾਇਕ ਨੇ ਵੀਰਵਾਰ ਨੂੰ ਆਖਰੀ ਸਾਹ ਲਿਆ। ਵਡਾਲੀ ਬ੍ਰਦਰਜ਼ ਦੀ ਹਿੱਟ ਸੂਫੀਆਨਾ ਜੋੜੀ 'ਚੋਂ ਛੋਟੇ ਭਰਾ ਪਿਆਰੇ ਲਾਲ ਵਡਾਲੀ ਦਾ (ਵੀਰਵਾਰ) ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਅੰਮ੍ਰਿਤਸਰ ਦੇ ਫੋਰਟਿਸ ਐਸਕੋਰਟ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਪਿਆਰੇ ਲਾਲ ਵਡਾਲੀ ਦੇ ਜਾਣ ਨਾਲ ਸੂਫੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੋਵਾਂ ਭਰਾਵਾਂ ਦੀ ਜਾਦੂਈ ਸੂਫੀਆਨਾ ਗਾਇਕੀ ਨੇ ਕਈ ਵਰ੍ਹਿਆਂ ਤੋਂ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾ ਰੱਖੀ ਸੀ ਪਰ ਹੁਣ ਇਹ ਜੋੜੀ ਟੁੱਟ ਗਈ ਹੈ। ਆਓ ਜਾਣਦੇ ਹਾਂ ਕਿ ਕਿਵੇਂ ਵਡਾਲੀ ਬ੍ਰਦਰਜ਼ ਇਸ ਮੁਕਾਮ ਤੱਕ ਪੁੱਜੇ ਸਨ। 

Punjabi Bollywood Tadka

ਜਾਣਕਾਰੀ ਮੁਤਾਬਕ ਵਡਾਲੀ ਬ੍ਰਦਰਜ਼ ਦਾ ਜਨਮ ਅੰਮ੍ਰਿਤਸਰ 'ਚ ਹੋਇਆ ਸੀ। ਉਸਤਾਦ ਪਿਆਰੇ ਲਾਲ ਵਡਾਲੀ ਸੂਫੀ ਗਾਇਕੀ ਦੇ ਨਾਲ-ਨਾਲ ਪਹਿਲਵਾਨੀ ਵੀ ਕਰਦੇ ਸਨ। ਉਨ੍ਹਾਂ ਨੇ 25 ਸਾਲ ਤੱਕ ਕੁਸ਼ਤੀ ਕੀਤੀ। ਵਡਾਲੀ ਬ੍ਰਦਰਜ਼ ਕਦੇ ਸਕੂਲ ਨਹੀਂ ਗਏ। ਸੰਗੀਤ ਉਨ੍ਹਾਂ ਦੀਆਂ ਨਸਾਂ 'ਚ ਦੌੜਦਾ ਸੀ। ਉਨ੍ਹਾਂ ਦੇ ਪਿਤਾ ਨੇ ਵੱਡੇ ਭਰਾ ਨੂੰ ਸੰਗੀਤ ਜਗਤ 'ਚ ਕਰੀਅਰ ਬਣਾਉਣ ਲਈ ਕਿਹਾ। ਇਸ ਲਈ ਉਨ੍ਹਾਂ ਨੇ ਪੰਡਿਤ ਸ਼੍ਰੀ ਦੁਰਗਾ ਦਾਸ ਤੋਂ ਸੰਗੀਤ ਦੀ ਸਿੱਖਿਆ ਲਈ। ਪਿਤਾ ਦੇ ਕਹਿਣ 'ਤੇ ਹੀ ਪਿਆਰੇ ਲਾਲ ਵਡਾਲੀ ਨੇ ਵੱਡੇ ਭਰਾ ਤੋਂ ਸੰਗੀਤ ਦੇ ਗੁਰ ਸਿੱਖੇ। ਵਡਾਲੀ ਬ੍ਰਦਰਜ਼ ਦਾ ਮੰਨਣਾ ਸੀ ਕਿ ਇਨ੍ਹੀਂ ਦਿਨੀਂ ਆ ਰਹੇ ਸੂਫੀ ਗੀਤਾਂ 'ਚ ਮਿਠਾਸ ਦੀ ਕਮੀ ਹੈ। ਪੁਰਾਣੇ ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਅੱੱਜ ਦੇ ਦੌਰ 'ਚ ਲੱਚਰ ਗੀਤ ਲਿੱਖਣ ਦੀ ਹੋੜ ਮਚੀ ਹੋਈ ਹੈ।

Punjabi Bollywood Tadka

ਇਸ ਲਈ ਹੁਣ ਸੂਫੀ ਗੀਤ ਦੇ ਨਾਂ 'ਤੇ ਜੋ ਸੁਣਨ ਨੂੰ ਮਿਲਦਾ ਹੈ, ਉਸ 'ਚ ਮਿਠਾਸ ਨਹੀਂ ਹੁੰਦੀ। ਇਸ ਜੋੜੀ ਦੇ ਜਾਦੂ ਤੋਂ ਬਾਲੀਵੁੱਡ ਵੀ ਵਾਂਝਾ ਨਹੀਂ ਰਹਿ ਸਕਿਆ। ਬਾਲੀਵੁੱਡ ਦੀਆਂ ਕਈ ਫਿਲਮਾਂ ਵਿਚ ਵਡਾਲੀ ਭਰਾਵਾਂ ਨੇ ਕਈ ਗੀਤ ਗਾਏ ਜਿਹੜੇ ਕਾਫੀ ਮਸ਼ਹੂਰ ਹੋਏ। ਇਸ 'ਚ 'ਰੰਗਰੇਜ਼ ਮੇਰੇ' (ਤਨੂੰ ਵੈਡਸ ਮਨੂੰ), 'ਤੂੰ ਹੀ ਤੂੰ ਹੀ' (ਮੌਸਮ), 'ਦਰਦਾ ਮਾਰਿਆ (ਪਿੰਜਰ) ਤੇ 'ਚਿਹਰਾ ਮੇਰੇ ਯਾਰ ਦਾ' (ਧੂਪ) ਸ਼ਾਮਲ ਹੈ। ਵਡਾਲੀ ਬ੍ਰਦਰਜ਼ ਨੂੰ ਉਨ੍ਹਾਂ ਦੇ ਕੰਮ ਲਈ 1992 'ਚ ਸੰਗੀਤ ਨਾਟਕ ਅਕੈਡਮੀ ਦਾ ਮਾਣਯੋਗ ਸਨਮਾਨ ਦਿੱਤਾ ਗਿਆ। 1998 'ਚ ਉਨ੍ਹਾਂ ਨੂੰ ਤੁਲਸੀ ਐਵਾਰਡ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ।

Punjabi Bollywood Tadka


Tags: Wadali BrothersPuranchand WadaliPyarelal WadaliSufi SingersDeathUnknown Factsਉਸਤਾਦ ਪਿਆਰੇ ਲਾਲ ਵਡਾਲੀ

Edited By

Chanda Verma

Chanda Verma is News Editor at Jagbani.