FacebookTwitterg+Mail

ਇਰਫਾਨ ਖਾਨ ਦੀ ਫਿਲਮ 'ਕਰੀਬ-ਕਰੀਬ ਸਿੰਗਲ' ਦਾ ਟਰੇਲਰ ਰਿਲੀਜ਼ (ਵੀਡੀਓ)

qarib qarib singlle
07 October, 2017 07:32:21 PM

ਮੁੰਬਈ (ਬਿਊਰੋ)— 'ਹਿੰਦੀ ਮੀਡੀਅਮ' ਤੋਂ ਬਾਅਦ ਇਕ ਵਾਰ ਫਿਰ ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਇਰਫਾਨ ਦੀ ਫਿਲਮ 'ਕਰੀਬ-ਕਰੀਬ ਸਿੰਗਲ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ ਜੋ ਇਕ ਪ੍ਰੇਮ ਕਹਾਣੀ ਹੈ ਪਰ ਬਾਕੀ ਫਿਲਮਾਂ ਤੋਂ ਵੱਖਰੀ ਹੈ। ਇਸ ਫਿਲਮ 'ਚ ਇਰਫਾਨ ਨਾਲ ਮਲਿਆਲਮ ਅਭਿਨੇਤਰੀ ਪਾਰਵਥੀ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਇਹ ਟਰੇਲਰ ਕਾਫੀ ਦਿਲਚਸਪ ਹੈ।


ਦੱਸਣਯੋਗ ਹੈ ਕਿ ਇਰਫਾਨ ਇਸ ਫਿਲਮ 'ਚ ਯੋਗੀ ਦਾ ਕਿਰਦਾਰ ਨਿਭਾਅ ਰਹੇ ਹਨ। ਉਹ ਆਪਣੀ ਦੋਸਤ ਨੂੰ ਇਸ ਦੌਰਾਨ ਦੱਸਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ 'ਚ ਤਿੰਨ ਵਾਰ ਪਿਆਰ ਹੋਇਆ ਹੈ। ਇਸ ਫਿਲਮ ਦਾ ਨਿਰਦੇਸ਼ਨ ਤਨੁਜਾ ਚੰਦਰਾ ਕਰ ਰਹੀ ਹੈ। ਇਹ ਫਿਲਮ 10 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Irrfan Khan Qarib Qarib Singlle Parvathy Trailer Hindi Film